
ਸਕੂਲ ਦਾ ਮਾਣ ਬਣੀ ਵਿਦਿਆਰਥਣ ਹਰਪ੍ਰੀਤ ਕੌਰ ਤੋਂ ਕਰਵਾਇਆ ਗਿਆ ਉਦਘਾਟਨ: ਡਾਇਰੈਕਟਰ ਸੁਸ਼ੀਲ ਗੋਇਲ
ਮਹਿਲਕਲਾਂ: ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲਕਲਾਂ ਵਿੱਚ ਨਵੀਂ ਲਿਫਟ ਦਾ ਉਦਘਾਟਨ ਇਕ ਮਾਣਯੋਗ ਸਮਾਗਮ ਦੇ ਰੂਪ ਵਿੱਚ ਕੀਤਾ ਗਿਆ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਯਲ ਜੀ ਵੱਲੋਂ ਇੱਕ ਨਵੀਂ ਮਿਸਾਲ ਪੇਸ਼ ਕਰੀ ਗਈ। ਇਸ ਲਿਫਟ ਦਾ ਉਦਘਾਟਨ ਕਲਾਸ 12ਵੀਂ ਦੀ ਵਿਦਿਆਰਥਣ ਹਰਪ੍ਰੀਤ ਕੌਰ ਤੋਂ ਕਰਵਾਇਆ ਗਿਆ ਜਿਸ ਨੇ ਸੀ.ਬੀ.ਐਸ.ਈ. ਬੋਰਡ ਵਿੱਚ 96.2% ਅੰਕ ਲੈ ਕੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
ਉਸ ਮੌਕੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਗੋਇਲ ਦੁਆਰਾ ਹਰਪ੍ਰੀਤ ਨੂੰ ਉਸ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਕਿਹਾ, “ਅਸੀਂ ਗਰਵ ਮਹਿਸੂਸ ਕਰਦੇ ਹਾਂ ਕਿ ਅੱਜ ਜਿਹੜੀ ਵਿਦਿਆਰਥਣ ਸਾਡੇ ਸਕੂਲ ਦੀ ਸ਼ਾਨ ਬਣੀ, ਉਸ ਦੇ ਹੱਥੋਂ ਅਸੀਂ ਆਪਣੀ ਨਵੀਂ ਸੁਵਿਧਾ ਦਾ ਉਦਘਾਟਨ ਕਰਵਾਇਆ ਅਤੇ ਅਸੀਂ ਭਗਵਾਨ ਅੱਗੇ ਅਰਦਾਸ ਕਰਦੇ ਹਾਂ ਕੇ ਇਹ ਲੜਕੀ ਪੜ੍ਹ-ਲਿੱਖ ਕੇ ਮਿਹਨਤ ਨਾਲ ਆਈ.ਐ.ਐਸ ਜਾਂ ਆਈ.ਪੀ.ਐਸ ਜਰੂਰ ਬਣੇਗੀ।”
ਨਵੀਂ ਲਿਫਟ ਨਾਲ ਵਿਦਿਆਰਥੀਆਂ, ਸਟਾਫ ਅਤੇ ਵਿਸ਼ੇਸ਼ ਤੌਰ ‘ਤੇ ਜ਼ਰੂਰਤਮੰਦ ਵਿਦਆਰਥੀਆਂ ਨੂੰ ਆਵਾਜਾਈ ਵਿੱਚ ਆਸਾਨੀ ਮਿਲੇਗੀ। ਇਹ ਸਕੂਲ ਦੀ ਵਿਕਾਸ ਵੱਲ ਇੱਕ ਹੋਰ ਕਦਮ ਹੈ। ਜਿਸਦਾ ਮੁੱਖ ਉਦੇਸ਼ ਸਕੂਲ ਨੂੰ ਹੋਰ ਵੀ ਆਧੁਨਿਕ ਬਣਾਉਣਾ ਹੈ।ਡਾਇਰੈਕਟਰ ਸ੍ਰੀ ਰਾਕੇਸ਼ ਬਾਂਸਲ ਜੀ, ਵਾਇਸ ਪ੍ਰਿੰਸੀਪਲ ਮਿਸ ਪੂਜਾ ਸ਼ਰਮਾ, ਅਤੇ ਕੋਆਰਡੀਨੇਟਰ ਮਿਸ ਪ੍ਰਦੀਪ ਕੌਰ ਗਰੇਵਾਲ ਜੀ ਨੇ ਵੀ ਹਰਪ੍ਰੀਤ ਦੀ ਲਗਨ ਅਤੇ ਦ੍ਰਿੜ਼ ਨਿਸ਼ਚੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਤੀ ਪੂਰੇ ਸਕੂਲ ਪਰਿਵਾਰ ਲਈ ਮਾਣ ਦੀ ਗੱਲ ਹੈ। ਸਮਾਰੋਹ ਦੇ ਅੰਤ ‘ਚ ਹਰਪ੍ਰੀਤ ਨੂੰ ਸਨਮਾਨਤ ਕੀਤਾ ਗਿਆ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਕੇ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।