

ਵਾਰਡ ਨੰਬਰ 2 ਧਨੌਲਾ ਦੀ ਚੋਣ ਹੋਈ ਦਿਲਚਸਪ, ਪੰਜ ਉਮੀਦਵਾਰ ਮੈਦਾਨ ਵਿੱਚ
ਧਨੌਲਾ/ਹਿਮਾਂਸ਼ੂ ਗੋਇਲ) — ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 2 ਦੀ ਐੱਮ.ਸੀ. ਚੋਣ ਇਸ ਵਾਰ ਕਾਫ਼ੀ ਰੋਚਕ ਬਣ ਗਈ ਹੈ। ਇਸ ਵਾਰ ਚੋਣ ਮੈਦਾਨ ਵਿੱਚ ਕੁੱਲ ਪੰਜ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵਾਰਡ ਵਿੱਚ ਚੋਣ ਪ੍ਰਚਾਰ ਨੇ ਪੂਰੀ ਤਰ੍ਹਾਂ ਰਫ਼ਤਾਰ ਫੜ ਲਈ ਹੈ ਅਤੇ ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ।
ਚੋਣ ਮੈਦਾਨ ਵਿੱਚ ਉਤਰਣ ਵਾਲੇ ਉਮੀਦਵਾਰਾਂ ਵਿੱਚ
- ਨਿਰਭੈ ਸਿੰਘ (ਚੋਣ ਨਿਸ਼ਾਨ – ਝਾੜੂ)
- ਮੰਗਾ ਰਾਮ (ਚੋਣ ਨਿਸ਼ਾਨ – ਟਰੱਕ)
- ਵਿਕਰਮਜੀਤ ਸਿੰਘ (ਚੋਣ ਨਿਸ਼ਾਨ – ਮੋਬਾਈਲ)
- ਕਮਲੇਸ਼ ਰਾਣੀ (ਚੋਣ ਨਿਸ਼ਾਨ – ਬਾਕਸ)
- ਸੋਮਾ ਰਾਣੀ (ਚੋਣ ਨਿਸ਼ਾਨ – ਤੱਕੜੀ)
ਸ਼ਾਮਲ ਹਨ।
ਇਸ ਦੇ ਨਾਲ ਹੀ ਭਾਜਪਾ ਉਮੀਦਵਾਰ ਛਿੰਦਾ ਨਾਥ ਪੁੱਤਰ ਕੇਸਰ ਨਾਥ ਦੇ ਕਾਗਜ਼ ਰੱਦ ਹੋਣ ਕਾਰਨ ਉਹ ਚੋਣ ਮੈਦਾਨ ਤੋਂ ਬਾਹਰ ਹੋ ਗਏ ਹਨ। ਜਦਕਿ ਆਜ਼ਾਦ ਉਮੀਦਵਾਰ ਮਹਾਵੀਰ ਪੁੱਤਰ ਦੇਵਤਾ ਰਾਮ ਵੱਲੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਗਈ ਹੈ।
ਵਾਰਡ ਵਿੱਚ ਚੋਣੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਵੋਟਰ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਵਾਰਡ ਨੰਬਰ 2 ਦੀ ਜਨਤਾ ਕਿਸ ਉਮੀਦਵਾਰ ਨੂੰ ਆਪਣਾ ਨੁਮਾਇੰਦਾ ਚੁਣਦੀ ਹੈ।


