

ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ਵਿਖੇ 17 ਮਈ ਨੂੰ ਲੱਗੇਗਾ ਮੁਫ਼ਤ ਕੈਂਪ
ਬਰਨਾਲਾ, 14 ਮਈ (ਹਿਮਾਂਸ਼ੂ ਗੋਇਲ):
ਬਰਨਾਲਾ ਫਿਜ਼ੀਓਥੈਰੇਪੀ ਕਲੀਨਿਕ ਫਰਵਾਹੀ ਬਾਜ਼ਾਰ ਵਿਖੇ 17 ਮਈ ਨੂੰ ਵਿਸ਼ੇਸ਼ ਮੁਫ਼ਤ ਫਿਜ਼ੀਓਥੈਰੇਪੀ ਟ੍ਰੀਟਮੈਂਟ ਕੈਂਪ ਲਗਾਇਆ ਜਾਵੇਗਾ। ਕਲੀਨਿਕ ਦੇ ਐੱਮਡੀ ਭਾਵਿਆ ਨਰਵਾਲੀਆ ਤੇ ਡਾਇਰੈਕਟਰ ਸ਼ਿਕਸ਼ਿਤ ਨਰਵਾਲੀਆ ਨੇ ਦੱਸਿਆ ਕਿ ਕੈਂਪ ’ਚ ਸਾਰੇ ਪ੍ਰਕਾਰ ਦੇ ਮਰੀਜ਼ਾਂ ਦੀ ਓਪੀਡੀ ਜਾਂਚ ਤੇ ਫਿਜ਼ੀਓਥੈਰੇਪੀ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ। ਮਰੀਜ਼ ਹਰ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਇਨ੍ਹਾਂ ਸੇਵਾਵਾਂ ਦਾ ਮੁਫ਼ਤ ਲਾਭ ਉਠਾ ਸਕਦੇ ਹਨ। ਐੱਮਡੀ ਭਾਵਿਆ ਨਰਵਾਲੀਆ ਬੀਏਐੱਮਐੱਸ ਤੇ ਡਾਇਰੈਕਟਰ ਸ਼ਿਕਸ਼ਿਤ ਨਰਵਾਲੀਆ ਪੀਟੀ ਨੇ ਦੱਸਿਆ ਕਿ ਫਿਜ਼ੀਓਥੈਰੇਪੀ ਇਕ ਆਧੁਨਿਕ ਚਿਕਿਤਸਾ ਪ੍ਰਣਾਲੀ ਹੈ। ਜਿਸ ’ਚ ਬਿਨਾਂ ਦਵਾਈਆਂ ਜਾਂ ਸਰਜਰੀ ਦੇ ਸਰੀਰ ਦੀਆਂ ਮਾਸਪੇਸ਼ੀਆਂ, ਜੋੜਾਂ ਤੇ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ’ਚ ਕਸਰਤ, ਇਲੈਕਟ੍ਰੋਥੈਰੇਪੀ, ਮਸਾਜ ਤੇ ਹੀਟ ਜਾਂ ਕੋਲਡ ਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਕਮਰ ਦਰਦ, ਗਰਦਨ ਦਰਦ, ਗੋਡਿਆਂ ਤੇ ਮੋਢਿਆਂ ਦੇ ਦਰਦ, ਮਾਸਪੇਸ਼ੀਆਂ ’ਚ ਖਿੱਚ, ਲਕਵਾ ਤੇ ਸਪੋਰਟਸ ਇੰਜਰੀ ਵਰਗੀਆਂ ਸਮੱਸਿਆਵਾਂ ’ਚ ਫਿਜ਼ੀਓਥੈਰੇਪੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।


