
ਮਿਉਂਸੀਪਲ ਕੌਂਸਿਲ, ਸੀਵਰੇਜ ਬੋਰਡ ਅਤੇ ਸੰਬਧਿਤ ਵਿਭਾਗਾਂ ਨਾਲ਼ ਮੀਟਿੰਗ ਕਰ ਜਲਦ ,ਉੱਚਿਤ ਹੱਲ ਕਰਨ ਦੀ ਮੰਗ
ਬਰਨਾਲਾ: ਗਰਮੀ ਦੇ ਮੱਦੇਨਜਰ ਸਥਾਨਕ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਕਮੀ ਆ ਜਾਣ ਕਾਰਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲ਼ਾ ਨੂੰ ਮੰਗ ਪੱਤਰ ਦਿੰਦਿਆਂ ਇਸ ਦਾ ਜਲਦ ਤੋਂ ਜਲਦ ਸੁਚੱਜਾ ਹੱਲ ਕਰਨ ਲਈ ਕਿਹਾ।
ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਹੋਏ ਮਹੇਸ਼ ਕੁਮਾਰ ਲੋਟਾ ਬਲਾਕ ਪ੍ਰਧਾਨ ਸ਼ਹਿਰੀ ਨੇ ਦੱਸਿਆ ਕਿ ਵਿਧਾਇਕ ਕਾਲ਼ਾ ਢਿੱਲੋਂ ਵੱਲੋਂ ਮੰਗ ਪੱਤਰ ਰਾਹੀਂ ਸ਼ਹਿਰ ਅੰਦਰ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਮੁੱਦਾ ਉਜਾਗਰ ਕਰਦਿਆਂ ਡੀ.ਸੀ. ਸਾਹਿਬ ਬਰਨਾਲ਼ਾ ਸ੍ਰੀ ਟੀ. ਬੈਨਿਥ ਨੂੰ ਇਸ ਸੰਬੰਧੀ ਜਾਣੂ ਕਰਵਾ ਕਿ ਮਿਉਂਸੀਪਲ ਕੌਂਸਿਲ, ਸੀਵਰੇਜ਼ ਬੋਰਡ ਅਤੇ ਸੰਬੰਧਿਤ ਵਿਭਾਗ ਨਾਲ ਮੀਟਿੰਗ ਕਰ ਇਸ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਗਰਮੀ ਆਪਣਾ ਪੂਰਾ ਜੋਬਨ ਦਿਖਾ ਰਹੀ ਹੈ ਅਤੇ ਇਸ ਦੇ ਚਲਦਿਆਂ ਪੀਣ ਵਾਲੇ ਪਾਣੀ ਦੀ ਮੰਗ ਵੀ ਸਿਖਰਾਂ ‘ਤੇ, ਪਰ ਸ਼ਹਿਰ ਅਧਿਕਤਰ ਥਾਵਾਂ ਉਪਰ ਇਸ ਦਾ ਅੰਦਰ ਸੁਚੱਜਾ ਪ੍ਰਬੰਧ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਤ੍ਰਾਹ ਤ੍ਰਹ ਕਰ ਰਹੇ ਹਨ। ਉਹਨਾਂ ਸਮੇਂ ਤੋਂ ਪਹਿਲਾਂ ਇਸ ਦਾ ਹੱਲ ਕਰਨ ਲਈ ਗੁਹਾਰ ਲਾਈ ਤਾਂ ਕਿ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ।
ਉਹਨਾਂ ਮੰਗ ਪੱਤਰ ਰਾਹੀਂ ਜਾਣੂ ਕਰਾਇਆ ਕਿ ਇਸ ਸਬੰਧੀ(ਪਾਣੀ ਦੀ ਕਮੀ) ਕੰਮ ਕਰਨ ਵਾਲ਼ੇ ਠੇਕੇਦਾਰ ਦੀ ਜਿੰਮੇਵਾਰੀ ਹੁੰਦੀ ਹੈ ਜਿਸ ਨੇ ਦੋ ਤਿੰਨ ਸਾਲ ਪਹਿਲਾ ਸੰਬਧਿਤ ਕੰਮ ਦਾ ਠੇਕਾ ਲਿਆ ਹੁੰਦਾ ਹੈ। ਉਹਨਾਂ ਗਿਰਧਾਰੀ ਲਾਲ ਐਂਡ ਕੰਪਨੀ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨਾਲ ਕੁਝ ਸਮਾਂ ਪਹਿਲਾਂ ਇਸ ਸੰਬਧੀ ਠੇਕਾ ਹੋਇਆ ਸੀ ਅਤੇ ਉਹਨਾਂ ਪਾਣੀ ਦੀ ਕਿੱਲਤ ਸਮੇਂ ਆਪਣੇ ਸਾਧਨਾਂ ਰਾਹੀਂ ਪਬਲਿਕ ਨੂੰ ਪੂਰਤੀ ਕਰਨ ਦਾ ਭਰੋਸਾ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਆਪਣਾ ਇਕਰਾਰਨਾਮਾ ਯਾਦ ਕਾਰਵਾਈਆਂ ਜਾਵੇ ਅਤੇ ਸਖਤ ਹਦਾਇਤ ਕਰ ਅਤੇ ਇਸ ਦਾ ਹੱਲ ਕਰ ਪਬਲਿਕ ਨੂੰ ਨਿਜ਼ਾਤ ਦਵਾਈ ਜਾਵੇ।
ਇਸ ਸਮੇਂ ਉਹਨਾਂ ਨਾਲ ਕਾਂਗਰਸੀ ਆਗੂ, ਵਰਕਰ ਅਤੇ ਮੋਹਤਵਾਰ ਹਾਜ਼ਿਰ ਸਨ।