

ਖਾਟੂ ਸ਼ਿਆਮ ਜੀ ਦਾ 15ਵਾਂ ਵਿਸ਼ਾਲ ਸ਼ਾਮ ਭਜਨ ਜਾਗਰਣ ਧਨੌਲਾ ਵਿੱਚ ਧੂਮਧਾਮ ਨਾਲ ਕਰਵਾਇਆ ਗਿਆ
ਭਜਨਾਂ ਦੀ ਧੁਨ ‘ਤੇ ਭਗਤ ਝੂਮ ਉਠੇ, ਭਗਤੀ ਮਾਹੌਲ ਬਣਿਆ ਰੂਹਾਨੀ
ਧਨੌਲਾ/ਬਰਨਾਲਾ, (ਹਿਮਾਂਸ਼ੂ ਗੋਇਲ)

ਸ੍ਰੀ ਰਾਧਾ ਕ੍ਰਿਸ਼ਨ ਮੰਡਲ ਧਨੌਲਾ ਵੱਲੋਂ ਸ੍ਰੀ ਖਾਟੂ ਸ਼ਿਆਮ ਜੀ ਦਾ 15ਵਾਂ ਵਿਸ਼ਾਲ ਸ਼ਾਮ ਭਜਨ ਜਾਗਰਣ ਨੇੜੇ ਥਾਣਾ ਧਨੌਲਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਨੇ ਪੂਰੇ ਇਲਾਕੇ ਨੂੰ ਭਗਤੀ ਰੰਗ ਵਿੱਚ ਰੰਗ ਦਿੱਤਾ। ਸਮਾਗਮ ਵਿੱਚ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

ਇਸ ਮੌਕੇ ਪ੍ਰਸਿੱਧ ਭਜਨ ਗਾਇਕਾ ਬਬਲੀ ਸ਼ਰਮਾ (ਬਠਿੰਡਾ) ਨੇ ਖਾਟੂ ਸ਼ਿਆਮ ਜੀ ਦੇ ਰਸਭਰੇ ਭਜਨ ਗਾ ਕੇ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਭਜਨਾਂ ਦੀ ਮਿੱਠੀ ਧੁਨ ਅਤੇ ਢੋਲਕ ਦੇ ਸੁਰਾਂ ‘ਤੇ ਭਗਤ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਭਗਤੀ ਰੰਗ ਵਿੱਚ ਝੂਮਦੇ ਨਜ਼ਰ ਆਏ। ਪੂਰਾ ਪੰਡਾਲ “ਜੈ ਸ਼੍ਰੀ ਖਾਟੂ ਸ਼ਿਆਮ ਜੀ” ਦੇ ਜੈਕਾਰਿਆਂ ਨਾਲ ਗੂੰਜ ਉਠਿਆ।

ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਸਮਾਜ ਵਿੱਚ ਇੱਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਨੌਜਵਾਨ ਪੀੜੀ ਨਸ਼ਿਆਂ ਵੱਲ ਵਧ ਰਹੀ ਹੈ, ਉੱਥੇ ਅਜਿਹੇ ਸਮਾਗਮ ਨੌਜਵਾਨਾਂ ਨੂੰ ਰੱਬ ਨਾਲ ਜੋੜ ਕੇ ਸਹੀ ਰਾਹ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਮੰਡਲ ਦੇ ਪ੍ਰਧਾਨ ਅਜੇ ਕੁਮਾਰ ਗੋਡ, ਮਨੀਸ਼ ਕੁਮਾਰ ਸਿੰਗਲਾ, ਸੁਨੀਲ ਕੁਮਾਰ, ਅਮਿਤ ਮੋਦੀ, ਸੁਮਿਤ ਕੁਮਾਰ, ਮਨਪ੍ਰੀਤ ਕੁਮਾਰ, ਸੌਰਵ ਗਰਗ, ਮਨਦੀਪ ਬਾਵਾ, ਸੰਜੀਵ ਕੁਮਾਰ, ਮਹਾਦੇਵ ਬਾਂਸਲ, ਅਸ਼ਵਨੀ ਬਾਵਾ, ਸੰਜੇ ਉੱਪਲ, ਚੇਤਨ ਭਾਰਦਵਾਜ, ਸੰਦੀਪ ਦੁਗਲ, ਪਰਵੀਨ ਬਾਂਸਲ ਅਤੇ ਨਵਰੀਤ ਢੰਡ ਵੱਲੋਂ ਆਏ ਮਹਿਮਾਨਾਂ ਦਾ ਬਾਲਾ ਜੀ ਦੀ ਪਵਿੱਤਰ ਮੂਰਤੀ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਜਰਨਲ ਐਸੋਸੀਏਸ਼ਨ ਧਨੌਲਾ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ, ਗਉਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਰਾਮਲੀਲਾ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਜਿੰਦਲ, ਪ੍ਰਧਾਨ ਕਰਮਜੀਤ ਸਿੰਘ ਸਾਗਰ, ਬਾਬਾ ਪੰਕਜ ਸ਼ਰਮਾ, ਧਰਮਿੰਦਰ ਕੰਡੇ, ਕੌਂਸਲਰ ਅਜੇ ਗਰਗ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਾ, ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਬਾਂਸਲ, ਡਾ.ਸ਼ੰਕਰ ਬਾਂਸਲ,ਡਾ. ਦਿਲਸ਼ਾਦ ਖਾਂ ਅਤੇ ਡਾ. ਸਰਾਜ ਘਨੌਰ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਦੀ ਰੌਣਕ ਵਧਾਈ।
ਸਮਾਗਮ ਦੌਰਾਨ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸਦਾ ਸੰਗਤਾਂ ਨੇ ਬੜੀ ਸ਼ਰਧਾ ਨਾਲ ਪ੍ਰਸਾਦ ਵਜੋਂ ਆਨੰਦ ਮਾਣਿਆ।


