

ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮ ਦੀ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਜ਼ਿਲ੍ਹੇ ਭਰ ਦੇ ਪਿੰਡਾਂ ਦਾ ਦੌਰਾ
ਹਰ ਪਿੰਡ ਵਿੱਚੋਂ ਮਿਲ ਰਿਹਾ ਹੈ ਲੋਕਾਂ ਦਾ ਭਰਪੂਰ ਸਮਰਥਨ-ਡੈਅਰੀਵਾਲਾ, ਸ਼ੰਮੀ
ਬਰਨਾਲਾ, 10 ਦਸੰਬਰ (ਹਿਮਾਂਸ਼ੂ ਗੋਇਲ):- ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਆਪਣੀ ਪੂਰੀ ਕਾਂਗਰਸੀ ਟੀਮ ਨਾਲ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਕਰੀਬ ਦੋ ਦਰਜਨ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿਨਾਂ ਵਿੱਚ ਪਿੰਡ ਟੱਲੇਵਾਲ, ਬੀਹਲਾ, ਚੰਨਣਵਾਲ, ਮੂਮ, ਵਿਧਾਤੇ, ਬਖਤਗੜ੍ਹ, ਚੀਮਾ, ਸਹਿਜੜਾ, ਕਲਾਲ ਮਾਜਰਾ, ਛਾਪਾ, ਗੁਰਮਾ, ਹਮੀਦੀ, ਵਜ਼ੀਦਕੇ ਕਲਾਂ, ਗੰਗੋਹਰ, ਲੋਹਗੜ, ਕੁਰੜ ਆਦਿ ਪਿੰਡਾਂ ਵਿੱਚ ਰੱਖੇ ਗਏ ਸਮਾਗਮਾਂ ਵਿੱਚ ਸੰਬੋਧਨ ਕੀਤਾ। ਕਾਂਗਰਸੀ ਵਰਕਰਾਂ ਦੇ ਹੌਸਲੇ ਅਤੇ ਪਿੰਡ ਵਾਸੀਆਂ ਵੱਲੋਂ ਮਿਲ ਕਾਂਗਰਸੀ ਉਮੀਦਵਾਰਾਂ ਨੂੰ ਮਿਲ ਰਹੇ ਸਮਰਥਨ ਨੂੰ ਦੇਖ ਕੇ ਗਦਗਦ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਇਹ ਸਭ ਲੋਕਾਂ ਦਾ ਕਾਂਗਰਸ ਪ੍ਰਤੀ ਵਿਸ਼ਵਾਸ ਅਤੇ ਪਿਆਰ ਦਾ ਨਤੀਜਾ ਹੈ ਕਿ ਅੱਜ ਸਾਰੇ ਪਿੰਡਾਂ ਵਿੱਚ ਉਹਨਾਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਵੱਡੇ ਜਨ ਇਕੱਠ ਦੇਖਣ ਨੂੰ ਮਿਲ ਰਹੇ ਹਨ। ਸ: ਢਿੱਲੋਂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਦੇਸ਼ ਅਤੇ ਸੂਬੇ ਨੂੰ ਅੱਗੇ ਲਿਜਾ ਸਕਦੀ ਹੈ ਕਿਉਂਕਿ ਜਦੋਂ ਜਦੋਂ ਵੀ ਕੇਂਦਰ ਅਤੇ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਦੇਸ਼ ਦਾ ਅਥਾਹ ਵਿਕਾਸ ਹੋਇਆ ਹੈ ਉਹਨਾਂ ਸਾਰੇ ਹੀ ਪਿੰਡਾਂ ਵਿੱਚੋਂ ਕਾਂਗਰਸੀ ਉਮੀਦਵਾਰਾਂ ਨੂੰ ਭਰਪੂਰ ਸਮਰਥਨ ਦੇਣ ਤੇ ਸਾਰੇ ਹੀ ਪਿੰਡਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦਾ ਇਕੱਠ ਦੇਖ ਕੇ ਇਹ ਤਾਂ ਸਿੱਧ ਹੋਈ ਗਿਆ ਹੈ ਕਿ ਸਾਰੇ ਹੀ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ ਬਸ ਹੁਣ ਐਲਾਨ ਹੋਣਾ ਬਾਕੀ ਹੈ। ਉੱਧਰ ਦੂਸਰੇ ਪਾਸੇ ਸੀਨੀਅਰ ਕਾਂਗਰਸੀ ਆਗੂ ਅਤੇ ਐੱਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਜਸਮੇਲ ਸਿੰਘ ਡੈਅਰੀਵਾਲਾ ਅਤੇ ਬਲਾਕ ਪ੍ਰਧਾਨ ਮਹਿਲ ਕਲਾਂ ਪਰਮਿੰਦਰ ਸਿੰਘ ਸ਼ੰਮੀ, ਡਾਕਟਰ ਬਲਵੰਤ ਸ਼ਰਮਾ ਹਮੀਦੀ ਨੇ ਸਾਂਝੇ ਤੌਰ ਤੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਹੀ ਪਿੰਡਾਂ ਵਿੱਚ ਅੱਜ ਦੌਰੇ ਦੌਰਾਨ ਜੋ ਇਕੱਠ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਹ ਲੱਗ ਰਿਹਾ ਹੈ ਕਿ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੀ ਯਕੀਨੀ ਨਹੀਂ ਬਲਕਿ ਉਹ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ। ਉਹਨਾਂ ਹਰ ਪਿੰਡ ਵਿੱਚੋਂ ਮਿਲ ਰਹੇ ਲੋਕਾਂ ਦੇ ਭਰਪੂਰ ਸਮਰਥਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਹਾ ਕਿ ਇਹ ਜਿੱਤ ਕਾਂਗਰਸ ਪਾਰਟੀ ਜਿੱਤ ਨਹੀਂ ਬਲਕਿ ਸਾਡੇ ਸਮੁੱਚੇ ਜਿਲੇ ਦੀ ਜਿੱਤ ਹੋਵੇਗੀ ਇਸ ਮੌਕੇ ਉਹਨਾਂ ਨਾਲ ਜਗਜੀਤ ਸਿੰਘ ਸੇਖਾ, ਡਾਕਟਰ ਗੁਰਪਾਲ ਸਿੰਘ ਚੰਨਣਵਾਲ, ਸਾਬਕਾ ਸਰਪੰਚ ਉਜਾਗਰ ਸਿੰਘ ਛਾਪਾ, ਭਾਰਤ ਦਾਸ ਗੁਰਮਾ, ਤੇਗਵੀਰ ਸਿੰਘ ਧਾਲੀਵਾਲ, ਬੱਗਾ ਸਿੰਘ ਸੰਧੂ, ਨਨੂ ਗੁਰਮਾ ਬਲਾਕ ਪ੍ਰਧਾਨ, ਰਾਜੂ ਖਾਨ ਛੀਨੀਵਾਲ, ਸਰਬਜੀਤ ਸਿੰਘ ਆੜਤੀਆ, ਅਮਰਜੀਤ ਸਿੰਘ ਵਜੀਦਕੇ ਸਾਬਕਾ ਪੰਚ, ਮੁਖਰਾਜ ਸਿੰਘ ਛਾਪਾ, ਗੁਰਪ੍ਰੀਤ ਸਿੰਘ ਚੀਮਾ, ਡਾਕਟਰ ਸਵਰਨ ਸਿੰਘ ਆੜਤੀਆ, ਮਨਜੀਤ ਸਿੰਘ ਗੁਰੂ, ਜਗਜੀਤ ਸਿੰਘ ਸੇਖਾ, ਬਲਰਾਜ ਸਿੰਘ, ਸਰਪੰਚ ਗੁਰਜੰਟ ਸਿੰਘ ਚੰਨਨਵਾਲ, ਜਰਨੈਲ ਸਿੰਘ ਛੀਨੀਵਾਲ, ਸਾਬਕਾ ਸਰਪੰਚ, ਗੁਰਮੇਲ ਸਿੰਘ ਸਹਿਜੜਾ, ਪ੍ਰਕਾਸ਼ ਸਿੰਘ ਸਹਿਜੜਾ, ਰਾਜੂ ਖਾਨ ਛੀਨੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।


