

ਹੋਲੀ ਹਾਰਟ ਪਬਲਿਕ ਸਕੂਲ ’ਚ ਕੈਂਸਰ ਅਤਿ ਹੋਰ ਬਿਮਾਰੀਆਂ ਲਈ ਮੈਡੀਕਲ ਕੈਂਪ, 450 ਮਰੀਜ਼ਾਂ ਦੀ ਹੋਈ ਜਾਂਚ
ਮਹਿਲਕਲਾਂ(ਹਿਮਾਂਸ਼ੂ ਗੋਇਲ)— ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਲ ਕਲਾਂ ਵਿੱਚ ਮੰਗਲਵਾਰ ਨੂੰ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਜਾਂਚ ਲਈ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ *ਵਰਲਡ ਕੈਂਸਰ ਹੈਲਥ ਕੇਅਰ* ਦੇ ਬ੍ਰਾਂਡ ਐਂਬੈਸਡਰ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਲਗਾਇਆ ਗਿਆ।
ਕੈਂਪ ਦੌਰਾਨ ਫੈਡਰੇਸ਼ਨ ਦੇ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ ਧੂਰੀ, ਸ਼੍ਰੀ ਬਲਦੇਵ ਕ੍ਰਿਸ਼ਨ ਅਰੋੜਾ, ਮਹਲ ਕਲਾਂ ਅਤੇ ਬਰਨਾਲਾ ਦੇ ਪ੍ਰਮੁੱਖ ਸ਼ਖਸ—ਸ਼੍ਰੀ ਹਰਵਿੰਦਰ ਜਿੰਦਲ, ਸ਼੍ਰੀ ਰਾਜ ਕੁਮਾਰ ਜਿੰਦਲ, ਸ਼੍ਰੀ ਯਸ਼ਪਾਲ ਜਿੰਦਲ ਸਮੇਤ ਕਈ ਪੱਤਰਕਾਰ ਵੀ ਹਾਜ਼ਿਰ ਰਹੇ।
ਕੈਂਪ ਦੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ, ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਅਤੇ ਐਸ.ਐਚ.ਓ. ਸਰਬਜੀਤ ਸਿੰਘ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ। ਕੈਂਸਰ ਕੈਂਪ ਵਿੱਚ 450 ਮਰੀਜ਼ਾਂ ਦੀ ਮੁਫ਼ਤ ਜਾਂਚ* ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਇਸ ਪੂਰੇ ਕੈਂਪ ਦੀ ਸੁਚੱਜੀ ਦੇਖਭਾਲ ਸਕੂਲ ਦੇ MD ਸ਼੍ਰੀ ਸੁਸ਼ੀਲ ਗੋਇਲ, ਪ੍ਰਿੰਸਿਪਲ ਸ਼੍ਰੀਮਤੀ ਗੀਤਿਕਾ ਸ਼ਰਮਾ, ਵਾਈਸ ਪ੍ਰਿੰਸਿਪਲ ਪ੍ਰਦੀਪ ਗਰੇਵਾਲ ਅਤੇ ਸਕੂਲ ਸਟਾਫ ਵੱਲੋਂ ਕੀਤੀ ਗਈ। ਇਹ ਕੈਂਪ ਪੰਜਾਬ ਵਿੱਚ ਵਰਲਡ ਕੈਂਸਰ ਕੇਅਰ ਵੱਲੋਂ ਲਗਾਇਆ ਗਿਆ 352ਵਾਂ ਕੈਂਪ ਸੀ।
ਇਸ ਮੌਕੇ MD ਸ਼੍ਰੀ ਸੁਸ਼ੀਲ ਗੋਇਲ ਨੇ ਦੱਸਿਆ ਕਿ ਹੋਲੀ ਹਾਰਟ ਪਬਲਿਕ ਸਕੂਲ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਵੀ ਖ਼ਾਸ ਧਿਆਨ ਰੱਖਦਾ ਹੈ, ਇਸੇ ਕਰਕੇ ਸਕੂਲ ਵੱਲੋਂ ਹਰ ਸਾਲ ਵੱਖ-ਵੱਖ ਬਿਮਾਰੀਆਂ ਲਈ ਦੋ ਮੈਡੀਕਲ ਕੈਂਪ ਲਗਾਏ ਜਾਂਦੇ ਹਨ।
ਕੈਂਪ ਦੌਰਾਨ ਡਾਇਰੈਕਟਰ ਰਾਕੇਸ਼ ਬਾਂਸਲ ਅਤੇ ਡਾਇਰੈਕਟਰ ਨਿਤਿਨ ਜਿੰਦਲ ਵੀ ਮੌਜੂਦ ਰਹੇ।


