



ਕਾਲਾ ਢਿੱਲੋ ਦੇ ਮੁੜ ਜ਼ਿਲਾ ਪ੍ਰਧਾਨ ਬਣਨ ਨਾਲ ਕਾਂਗਰਸ ਹੋਵੇਗੀ ਹੋਰ ਮਜ਼ਬੂਤ: ਜਸਮੇਲ ਸਿੰਘ ਡੈਰੀਵਾਲਾ
ਕਾਲਾ ਢਿੱਲੋ ਨੇ ਜਦੋਂ ਤੋਂ ਜ਼ਿਲਾ ਪ੍ਰਧਾਨਗੀ ਸੰਭਾਲੀ ਹੈ, ਜ਼ਿਲੇ ਵਿੱਚ ਕਾਂਗਰਸ ਹੋਰ ਮਜ਼ਬੂਤੀ ਨਾਲ ਉਭਰੀ
2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਜ਼ਿਲਾ ਬਰਨਾਲਾ ਦੀਆਂ ਤਿੰਨੋ ਸੀਟਾਂ ‘ਤੇ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਅਗਵਾਈ ਵਿੱਚ ਸ਼ਾਨਦਾਰ ਜਿੱਤ ਹਾਸਲ ਕਰ ਸੱਤਾ ਸੰਭਾਲੇਗੀ
ਬਰਨਾਲਾ, 15 ਨਵੰਬਰ (ਹਿਮਾਂਸ਼ੂ ਗੋਇਲ):
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਦੂਜੀ ਵਾਰ ਜ਼ਿਲਾ ਪ੍ਰਧਾਨ ਨਿਯੁਕਤ ਕਰਨ ਨਾਲ ਜ਼ਿਲੇ ਭਰ ਦੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਪਾਰਟੀ ਅੰਦਰ ਇਸ ਫ਼ੈਸਲੇ ਨੂੰ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਾਲਾ ਕਦਮ ਮੰਨਿਆ ਜਾ ਰਿਹਾ ਹੈ।
ਸੀਨੀਅਰ ਕਾਂਗਰਸੀ ਆਗੂ, ਐਸੀ ਡਿਪਾਰਟਮੈਂਟ ਜ਼ਿਲਾ ਬਰਨਾਲਾ ਦੇ ਚੇਅਰਮੈਨ ਅਤੇ ਹਲਕਾ ਮਹਿਲ ਕਲਾਂ ਤੋਂ ਸੰਭਾਵੀ ਉਮੀਦਵਾਰ ਜਸਮੇਲ ਸਿੰਘ ਡੈਰੀਵਾਲਾ ਨੇ ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਦੀ ਪਾਰਟੀ ਪ੍ਰਤੀ ਨਿਸ਼ਠਾ, ਨਿਮਰਤਾ ਅਤੇ ਵਰਕਰ-ਆਗੂ ਤਾਲਮੇਲ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਲਾ ਢਿੱਲੋ ਨੇ ਜਦੋਂ ਤੋਂ ਜ਼ਿਲਾ ਪ੍ਰਧਾਨਗੀ ਸੰਭਾਲੀ ਹੈ, ਜ਼ਿਲੇ ਵਿੱਚ ਕਾਂਗਰਸ ਹੋਰ ਮਜ਼ਬੂਤੀ ਨਾਲ ਉਭਰੀ ਹੈ।
ਡੈਰੀਵਾਲਾ ਨੇ ਦੱਸਿਆ ਕਿ ਕਾਲਾ ਢਿੱਲੋ ਦੀ ਅਗਵਾਈ ਹੇਠ ਬੇਸ਼ੁਮਾਰ ਲੋਕਾਂ ਨੇ ਦੂਜੀਆਂ ਪਾਰਟੀਆਂ ਛੱਡ ਕਾਂਗਰਸ ਦਾ ਦਾਮਨ ਫੜਿਆ ਹੈ। ਲੋਕਾਂ ਦੇ ਦੁੱਖ-ਸੁੱਖ ਵਿੱਚ ਹਿੱਸਾ ਪਾਉਣਾ ਅਤੇ ਦਿਨ-ਰਾਤ ਪਾਰਟੀ ਦੇ ਹਿੱਤ ਲਈ ਕੰਮ ਕਰਨਾ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਸਪਸ਼ਟ ਸਬੂਤ ਹੈ। ਇਹ ਵੀ ਉਨ੍ਹਾਂ ਦੀ ਕਾਬਲੇ-ਤਾਰੀਫ਼ ਨੇਤ੍ਰਿਤਵ ਦਾ ਨਤੀਜਾ ਹੈ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ, ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਕੇ ਵਿਧਾਇਕ ਵਜੋਂ ਜਿੱਤ ਦਰਜ ਕੀਤੀ।
ਅੱਗੇ ਬੋਲਦਿਆਂ ਡੈਰੀਵਾਲਾ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਜ਼ਿਲਾ ਬਰਨਾਲਾ ਦੀਆਂ ਤਿੰਨੋ ਸੀਟਾਂ ‘ਤੇ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਅਗਵਾਈ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ, ਕਿਉਂਕਿ ਪੰਜਾਬ ਦੇ ਲੋਕ ਮੁੜ ਕਾਂਗਰਸ ਦੀ ਰਹਿਨੁਮਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ।


