



ਰਾਜਿੰਦਰ ਗੁਪਤਾ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲੇ ਚੁਣੇ ਗਏ
‘ਆਪ’ ਉਮੀਦਵਾਰ ਦੀ ਨਿਰਵਿਰੋਧ ਜਿੱਤ,
ਚੰਡੀਗੜ੍ਹ, 16 ਅਕਤੂਬਰ(ਹਿਮਾਂਸ਼ੂ ਗੋਇਲ)
ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਪਦਮਸ੍ਰੀ ਰਾਜਿੰਦਰ ਗੁਪਤਾ ਨੂੰ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲੇ ਚੁਣਿਆ ਗਿਆ ਹੈ। ਰਾਜਿੰਦਰ ਗੁਪਤਾ ਇਸ ਸੀਟ ਲਈ ਦੌੜ ਵਿੱਚ ਇਕੱਲੇ ਉਮੀਦਵਾਰ ਰਹੇ।
ਅੱਜ ਉਮੀਦਵਾਰੀ ਵਾਪਸ ਲੈਣ ਦਾ ਆਖਰੀ ਦਿਨ ਸੀ। ਰਾਜਿੰਦਰ ਗੁਪਤਾ ਦੇ ਮੁਕਾਬਲੇ ਨਵਨੀਤ ਚਤੁਰਵੇਦੀ ਸਮੇਤ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਪਰ ਚੋਣ ਅਧਿਕਾਰੀਆਂ ਵੱਲੋਂ ਇਹ ਸਾਰੇ ਕਾਗਜ਼ ਗਲਤ ਪਾਏ ਗਏ।
ਦੂਜੇ ਪਾਸੇ, ਰਾਜਿੰਦਰ ਗੁਪਤਾ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਆਪਣੀ ਪਤਨੀ ਦੇ ਨਾਮਜ਼ਦਗੀ ਕਾਗਜ਼ ਵੀ ਦਾਖਲ ਕਰਵਾਏ ਗਏ ਸਨ, ਜੋ ਬਾਅਦ ਵਿੱਚ ਵਾਪਸ ਲੈ ਲਏ ਗਏ।
ਇਸ ਤਰ੍ਹਾਂ ਸਾਰੇ ਹੋਰ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੇ ਕਵਰਿੰਗ ਉਮੀਦਵਾਰ ਦੀ ਵਾਪਸੀ ਤੋਂ ਬਾਅਦ ਰਾਜਿੰਦਰ ਗੁਪਤਾ ਦੀ ਨਿਰਵਿਰੋਧ ਚੋਣ ਹੋ ਗਈ।
ਰਾਜਿੰਦਰ ਗੁਪਤਾ ਦੀ ਇਹ ਜਿੱਤ ਆਮ ਆਦਮੀ ਪਾਰਟੀ ਲਈ ਇੱਕ ਹੋਰ ਵੱਡੀ ਰਾਜਨੀਤਿਕ ਸਫਲਤਾ ਮੰਨੀ ਜਾ ਰਹੀ ਹੈ।


