



ਬਰਨਾਲਾ, 13 ਅਕਤੂਬਰ(ਹਿਮਾਂਸ਼ੂ ਗੋਇਲ)
🎤 ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਕੱਲ ਕਰਣਗੇ ਪ੍ਰਦਰਸ਼ਨ……
ਟ੍ਰਾਇਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਦੇ ਨਿਰਦੇਸ਼ ‘ਤੇ ਟ੍ਰਾਇਡੈਂਟ ਗਰੁੱਪ ਵੱਲੋਂ ਟ੍ਰਾਇਡੈਂਟ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਪਰਿਵਾਰਾਂ 11 ਅਤੇ 12 ਅਕਤੂਬਰ 2025 ਨੂੰ ਦਿਵਾਲੀ ਮੇਲੇ ਲਈ ਖੁੱਲ੍ਹਾ ਨਿਯੋਤਾ ਦਿੱਤਾ ਗਿਆ।
ਟ੍ਰਾਇਡੈਂਟ ਦਿਵਾਲੀ ਮੇਲੇ ਦੇ ਦੂਜੇ ਦਿਨ, ਸ਼ਹਿਰ ਵਾਸੀਆਂ ਨੇ ਵੱਖ-ਵੱਖ ਖਾਣ-ਪੀਣ ਅਤੇ ਉਤਪਾਦਾਂ ਦੇ ਸਟਾਲਾਂ ‘ਤੇ ਪੂਰਾ ਆਨੰਦ ਮਾਣਿਆ। ਟ੍ਰਾਇਡੈਂਟ ਗਰੁੱਪ ਦੇ ਉਤਪਾਦ — ਜਿਵੇਂ ਕਿ ਤੌਲੀਆ, ਬੈੱਡਸ਼ੀਟ, ਬਾਥਰੋਬ ਅਤੇ ਕੰਬਲ ਵੇਚਣ ਵਾਲੇ ਸਟਾਲਾਂ ‘ਤੇ ਖਰੀਦਦਾਰੀ ਲਈ ਵੱਡੀ ਭੀੜ ਦਿਖਾਈ ਦਿੱਤੀ।

ਇਸ ਤੋਂ ਇਲਾਵਾ, ਟ੍ਰਾਇਡੈਂਟ ਵੱਲੋਂ ਲਗਾਈ ਗਈ ਧਮਾਕਾ ਸੇਲ, ਜੋ 5 ਤੋਂ 13 ਅਕਤੂਬਰ 2025 ਤੱਕ ਚੱਲਣੀ ਸੀ, ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਹੁਣ 17 ਅਕਤੂਬਰ 2025 ਤੱਕ ਵਧਾ ਦਿੱਤੀ ਗਈ ਹੈ। ਇਸ ਸੇਲ ਵਿੱਚ ਲੋਕਾਂ ਨੇ ਵੱਡੇ ਜੋਸ਼ ਨਾਲ ਖਰੀਦਦਾਰੀ ਕੀਤੀ ਅਤੇ ਬੇਹਤਰੀਨ ਛੂਟਾਂ ਦਾ ਲਾਭ ਲਿਆ।
🎤 ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਕੱਲ ਕਰਣਗੇ ਪ੍ਰਦਰਸ਼ਨ
ਮੇਲੇ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ, ਟਰੈਡੀਸ਼ਨ ਫੈਸ਼ਨ ਸ਼ੋਅ ਅਤੇ ਚੰਡੀਗੜ੍ਹ ਤੋਂ ਆਈ ਵੈਸਟਰਨ ਡਾਂਸ ਟਰੂਪ ਨੇ ਨ੍ਰਿਤ, ਕੋਰੀਓਗ੍ਰਾਫੀ ਅਤੇ ਡਰਾਮਿਆਂ ਰਾਹੀਂ ਦਰਸ਼ਕਾਂ ਨੂੰ ਮਨੋਰੰਜਿਤ ਕੀਤਾ।

ਟ੍ਰਾਇਡੈਂਟ ਅਧਿਕਾਰੀਆਂ — ਸਵੀਤਾ ਕਲਵਾਨੀਆ, ਐਡਮਿਨ ਹੈੱਡ ਰਮਣ ਚੌਧਰੀ, ਸਾਹਿਲ ਗੁਲਹਾਟੀ, ਰੋਹਣ ਭਾਰਗਵ, ਅਨੀਲ ਗੁਪਤਾ, ਚਰਨਜੀਤ ਸਿੰਘ, ਮਨਜਿੰਦਰ ਆਦੀ ਮੇਲੇ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਵਿੱਚ ਰੱਖਿਆ।

ਉਹਨਾਂ ਕਿਹਾ ਕਿ ਮੇਲੇ ਵਿੱਚ ਬੱਚਿਆਂ ਲਈ ਝੂਲੇ ਅਤੇ ਊਠ ਸਵਾਰੀ, ਅਤੇ ਸਟੇਜ ‘ਤੇ ਗਿੱਧਾ, ਭੰਗੜਾ ਅਤੇ ਸੰਗੀਤਕ ਪ੍ਰੋਗਰਾਮ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਇਹ ਮੇਲਾ ਪਿਛਲੇ 21 ਸਾਲਾਂ ਤੋਂ ਲਗਾਤਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਨਾ ਸਿਰਫ਼ ਮਨੋਰੰਜਨ ਕਰਦਾ ਹੈ ਸਗੋਂ ਲੋਕਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦਾ ਹੈ।
ਉਹਨਾਂ ਦੱਸਿਆ ਕਿ 14 ਅਕਤੂਬਰ ਸ਼ਾਮ 7 ਵਜੇ, ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਆਪਣਾ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਨਗੇ।


