
ਜ਼ਮੀਨ ਨਾਲ ਜੁੜੇ ਹੋਏ ਹਨ, ਬਰਨਾਲਾ ਦੇ ਐਮ.ਐਲ.ਏ. ਕਾਲ਼ਾ ਢਿੱਲੋਂ
ਬਰਨਾਲਾ ਵਿਸ਼ੇਸ਼:
ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਸ਼ਹਿਰ ਬਰਨਾਲ਼ਾ ਦੇ ਦੁਕਾਨਦਾਰ ਭਰਾਵਾਂ ਨਾਲ਼ ਮਿਲਣੀ ਕੀਤੀ ਗਈ। ਉਹਨਾਂ ਵੱਲੋਂ ਉਹਨਾਂ ਨਾਲ਼ ਬੈਠ ਹਲਕੇ ਅਤੇ ਦੁਕਾਨਦਾਰਾਂ ਦੀਆਂ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਦੁਕਨਦਾਰ ਭਰਾਵਾਂ ਵੱਲੋਂ ਉਹਨਾਂ ਦਾ ਖੁਸ਼ ਲਹਿਜੇ ਵਿੱਚ ਸਵਾਗਤ ਕੀਤਾ ਗਿਆ।
ਜੇਕਰ ਐਮ.ਐਲ.ਏ. ਕਾਲ਼ਾ ਢਿੱਲੋਂ ਦੀ ਗੱਲ ਕੀਤੀ ਜਾਵੇ ਤਾਂ ਉਹ ਬੇਹੱਦ ਖੁਸ਼ਮਿਜਾਜ਼, ਨੇਕ ਦਿਲ ਇਨਸਾਨ ਹਨ ਅਤੇ ਇਨਸਾਨੀਅਤ ਨੂੰ ਪਸੰਦ ਕਰਨ ਵਾਲ਼ੇ ਹਨ। ਉਹਨਾਂ ਦਾ ਜ਼ਮੀਨ ਨਾਲ਼ ਜੁੜੇ ਹੋਣਾਂ ਹੀ ਉਹਨਾਂ ਨੂੰ ਹੋਰਨਾਂ ਨੇਤਾਵਾਂ ਤੋਂ ਵੱਖ ਕਰਦਾ ਹੈ। ਉਹ ਵਿਧਾਇਕ ਹੋਣ ਤੋਂ ਪਹਿਲਾਂ ਵੀ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਦੇ ਰਹੇ ਹਨ। ਮੌਜੂਦਾ ਸਮੇਂ ਅੰਦਰ ਉਹ ਬਤੌਰ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲ਼ਾ ਦੇ ਪ੍ਰਧਾਨ ਹੁੰਦਿਆਂ ਆਪਣਾ ਪਰਿਵਾਰ ਸਮਝੇ ਜਾਂਦੇ ਲੋਕਾਂ ਵਿੱਚ ਸੇਵਾਦਾਰ ਵਜੋਂ ਵਿਚਰਦੇ ਹਨ।