



ਮੰਡੀ ਧਨੌਲਾ ਵਿੱਚ ਲਗਿਆ ਪੋਲੀਓ ਕੈਂਪ — ਬੱਚਿਆਂ ਨੂੰ ਪਿਲਾਈਆਂ ਗਈਆਂ ਜ਼ਿੰਦਗੀ ਬਚਾਉਂਦੀਆਂ ਬੂੰਦਾਂ
ਸੀ.ਐਚ.ਸੀ. ਧਨੌਲਾ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਂਪਾਂ ਦੀ ਲੜੀ ਸ਼ੁਰੂ

ਧਨੌਲਾ, 12 ਅਕਤੂਬਰ (ਹਿਮਾਂਸ਼ੂ ਗੋਇਲ):
ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਐਚ.ਸੀ. ਧਨੌਲਾ ਵੱਲੋਂ ਐਸ.ਐਮ.ਓ. ਧਨੌਲਾ ਦੀ ਅਗਵਾਈ ਹੇਠ ਮੰਡੀ ਧਨੌਲਾ ਵਿੱਚ ਵੱਖ-ਵੱਖ ਥਾਵਾਂ ’ਤੇ ਪਲਸ ਪੋਲੀਓ ਕੈਂਪ ਲਗਾਏ ਗਏ।ਸਹਾਰੀਆ ਪੱਤੀ ਧਨੌਲਾ ਵਿਖੇ ਲੱਗੇ ਕੈਂਪ(ਨੰਬਰ 7 ਦੀ ਇੰਚਾਰਜ ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਅੱਜ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਗ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਗਈਆਂ, ਤਾਂ ਜੋ ਸਮਾਜ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਮੁਕਤ ਕੀਤਾ ਜਾ ਸਕੇ।

ਇਸ ਮੌਕੇ ਉਨ੍ਹਾਂ ਦੇ ਨਾਲ ਆਸ਼ਾ ਵਰਕਰ ਨਰਿੰਦਰ ਕੌਰ, ਹੈਲਪਰ ਚਰਨਜੀਤ ਕੌਰ ਅਤੇ ਵਿਦਿਆਰਥਣ ਨਰਿੰਦਰਪਾਲ ਕੌਰ ਮੌਜੂਦ ਸਨ। ਕੈਂਪ ਦੌਰਾਨ ਉਨ੍ਹਾਂ ਨੇ ਛੋਟੇ ਬੱਚਿਆਂ — ਚਾਹਤ (3 ਸਾਲ), ਯੁਵਰਾਜ (1.5 ਸਾਲ) ਅਤੇ ਹੋਰਨਾਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।
ਇੰਚਾਰਜ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹੇ, ਕਿਉਂਕਿ ਇਹੀ ਬੱਚਿਆਂ ਦੇ ਸਿਹਤਮੰਦ ਭਵਿੱਖ ਦੀ ਗਾਰੰਟੀ ਹੈ।


