

ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਬਿੰਦਰ ਸਿੰਘ ਕਲਕੱਤਾ ਦਾ— ਕੱਲ੍ਹ ਹੋਵੇਗਾ ਅੰਤਿਮ ਸੰਸਕਾਰ
ਸ਼ਹਿਣਾ (ਬਰਨਾਲਾ), 10 ਅਕਤੂਬਰ
ਕਸਬਾ ਸ਼ਹਿਣਾ ਦੇ ਸਾਬਕਾ ਸਰਪੰਚ ਮਲਕੀਤ ਕਲਕੱਤਾ ਦੇ ਪੁੱਤਰ ਸੁਖਬਿੰਦਰ ਸਿੰਘ ਕਲਕੱਤਾ ਦਾ ਹਾਲ ਹੀ ਵਿੱਚ ਦੁਖਦਾਈ ਕਤਲ ਹੋ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ, 4 ਅਕਤੂਬਰ ਨੂੰ ਓਹਨਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਸੁਖਬਿੰਦਰ ਸਿੰਘ ਕਲਕੱਤਾ ਦਾ ਸਸਕਾਰ ਕੱਲ੍ਹ ਮਿਤੀ 11 ਅਕਤੂਬਰ 2025 (ਸ਼ਨੀਵਾਰ) ਨੂੰ ਦੁਪਹਿਰ 12:00 ਵਜੇ ਉਸਦੇ ਮੂਲ ਪਿੰਡ ਸ਼ਹਿਣਾ, ਜ਼ਿਲ੍ਹਾ ਬਰਨਾਲਾ ਵਿਖੇ ਕੀਤਾ ਜਾਵੇਗਾ।
ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।


