



ਡਾ. ਰੂਪੇਸ਼ ਸਿੰਗਲਾ ਨੇ 700 ਤੋਂ ਵੱਧ ਵਿਦਿਆਰਥੀਆਂ ਦੀਆਂ ਅੱਖਾਂ ਦੀ ਕੀਤੀ ਜਾਂਚ, ਦਿੱਤੀ ਅੱਖਾਂ ਦੀ ਦੇਖਭਾਲ ਬਾਰੇ ਅਹਿਮ ਜਾਣਕਾਰੀ
ਧਨੌਲਾ/ਬਰਨਾਲਾ, (ਹਿਮਾਂਸ਼ੂ ਗੋਇਲ):-ਵਿਦਿਆਰਥੀਆਂ ਦੀਆਂ ਅੱਖਾਂ ਦੀ ਸੰਭਾਲ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਗ੍ਰੀਨ ਫੀਡ ਕਾਨਵੈਂਟ ਸਕੂਲ, ਦਾਨਗੜ੍ਹ (ਜ਼ਿਲ੍ਹਾ ਬਰਨਾਲਾ) ਵਿੱਚ “ਮੁਫ਼ਤ ਅੱਖਾਂ ਦੀ ਜਾਂਚ ਕੈਂਪ” ਨੂੰ ਆਯੋਜਿਤ ਕੀਤਾ ਗਿਆ। ਇਹ ਕੈਂਪ ਜ਼ਿਲ੍ਹੇ ਦੀ ਪ੍ਰਸਿੱਧ ਮੈਡੀਕਲ ਸੰਸਥਾ ਪ੍ਰੇਮ ਆਈ ਐਂਡ ਮੈਟਰਨਿਟੀ ਹਸਪਤਾਲ (ਪ੍ਰੇਮ ਅੱਖਾਂ ਦਾ ਹਸਪਤਾਲ) ਬਰਨਾਲਾ ਵੱਲੋਂ ਡਾ. ਰੂਪੇਸ਼ ਸਿੰਗਲਾ (ਅੱਖਾਂ ਦੇ ਮਾਹਿਰ ਡਾਕਟਰ) ਅਤੇ ਉਹਨਾਂ ਦੀ ਟੀਮ ਦੀ ਰਹਿਨੁਮਾਈ ਹੇਠ ਲਗਾਇਆ ਗਿਆ।
ਕੈਂਪ ਦੌਰਾਨ ਡਾ. ਸਿੰਗਲਾ ਅਤੇ ਉਹਨਾਂ ਦੀ ਟੀਮ ਨੇ 700 ਤੋਂ ਵੱਧ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਡਾਕਟਰਾਂ ਨੇ ਬੱਚਿਆਂ ਨੂੰ ਅੱਖਾਂ ਦੀ ਸੰਭਾਲ ਦੇ ਮਹੱਤਵ, ਨਿਯਮਤ ਜਾਂਚ ਦੀ ਲੋੜ, ਅਤੇ ਮੋਬਾਈਲ ਤੇ ਟੀਵੀ ਦਾ ਵੱਧ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ।

ਗ੍ਰੀਨ ਫੀਡ ਕਾਨਵੈਂਟ ਸਕੂਲ, ਦਾਨਗੜ੍ਹ ਵਿੱਚ ਹੋਏ ਇਸ ਕੈਂਪ ਦੌਰਾਨ ਸਕੂਲ ਦੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ, ਡਾਇਰੈਕਟਰ ਨਵਨੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਮਨਪ੍ਰੀਤ ਕੌਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਕੈਂਪ ਵਿੱਚ ਹਿੱਸਾ ਲਿਆ ਅਤੇ ਅੱਖਾਂ ਦੀ ਸੁਰੱਖਿਆ ਸੰਬੰਧੀ ਲਾਭਦਾਇਕ ਜਾਣਕਾਰੀ ਪ੍ਰਾਪਤ ਕੀਤੀ।
ਸਕੂਲ ਪ੍ਰਬੰਧਨ ਵੱਲੋਂ ਡਾ. ਰੂਪੇਸ਼ ਸਿੰਗਲਾ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਸਮਰਪਣ ਅਤੇ ਸੇਵਾ ਭਾਵਨਾ ਨਾਲ ਵਿਦਿਆਰਥੀਆਂ ਦੀ ਸਿਹਤ ਦੀ ਸੰਭਾਲ ਕੀਤੀ।
ਇਸ ਮੌਕੇ ਹਸਪਤਾਲ ਦੇ ਕਰਮਚਾਰੀ ਜਗਤਾਰ ਸਿੰਘ, ਕੇਵਲਜੀਤ ਸਿੰਘ, ਸੁਰਜੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਵੀ ਹਾਜ਼ਰ ਸਨ।

ਅੰਤ ਵਿੱਚ *ਚੇਅਰਮੈਨ ਸ. ਸੁਖਮਿੰਦਰ ਸਿੰਘ ਗਿੱਲ ਅਤੇ ਡਾਇਰੈਕਟਰ ਨਵਨੀਤ ਸਿੰਘ ਗਿੱਲ ਨੇ ਕਿਹਾ ਕਿ
“ਸਿਹਤਮੰਦ ਅੱਖਾਂ, ਖੁਸ਼ਹਾਲ ਮਨ ਅਤੇ ਸਾਫ਼ ਦ੍ਰਿਸ਼ਟੀ — ਇਹੀ ਸਾਡੇ ਵਿਦਿਆਰਥੀਆਂ ਦੇ ਰੋਸ਼ਨ ਭਵਿੱਖ ਦੀ ਕੁੰਜੀ ਹੈ।”


