
ਵਾਈਐਸ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਦੇ ਬਾਕਸਿੰਗ ਮੁਕਾਬਲੇ ’ਚ ਮਾਰਿਆ ਕਮਾਲ — 7 ਸੋਨੇ, 1 ਕਾਂਸੀ ਮੈਡਲ ਕਰਵਾਏ ਆਪਣੇ ਨਾਂ
ਬਰਨਾਲਾ, 19 ਸਤੰਬਰ(ਹਿਮਾਂਸ਼ੂ ਗੋਇਲ) – ਵਾਈਐਸ ਪਬਲਿਕ ਸਕੂਲ, ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਦੇ ਬਾਕਸਿੰਗ ਮੁਕਾਬਲੇ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਕੁੱਲ 7 ਗੋਲਡ ਮੈਡਲ ਤੇ 1 ਬ੍ਰੌਂਜ਼ ਮੈਡਲ ਆਪਣੇ ਨਾਂ ਕਰਕੇ ਇਹ ਸਾਬਤ ਕਰ ਦਿੱਤਾ ਕਿ ਮਿਹਨਤ, ਸਮਰਪਣ ਅਤੇ ਦ੍ਰਿੜ ਨਿਸ਼ਚੇ ਨਾਲ ਹਰ ਲਕੜੀ ਪਾਰ ਕੀਤੀ ਜਾ ਸਕਦੀ ਹੈ।
ਗੋਲਡ ਮੈਡਲ ਜੇਤੂ ਵਿਦਿਆਰਥੀਆਂ ਵਿੱਚ ਸ਼ਾਮਲ ਹਨ:–ਨੂਰ ਕੌਰ (ਅੰਡਰ-17, 63-66 ਕਿਲੋ),ਸਪ੍ਰੀਤ ਕੌਰ (ਅੰਡਰ-19, 63-66 ਕਿਲੋ),ਅਨੁਰੀਤ ਕੌਰ (ਅੰਡਰ-19, 66-70 ਕਿਲੋ),ਖੁਸ਼ਪ੍ਰੀਤ ਸਿੰਘ (ਅੰਡਰ-17, 66-70 ਕਿਲੋ),ਕਰਨਦੀਪ ਸਿੰਘ (ਅੰਡਰ-17, 52-54 ਕਿਲੋ, ਹੇਵਨਜੋਤ ਸਿੰਘ (ਅੰਡਰ-14, 40-42 ਕਿਲੋ),ਏਕਮਵੀਰ ਸਿੰਘ (ਅੰਡਰ-14, 34-36 ਕਿਲੋ), ਯੁਵਰਾਜ ਸ਼ਰਮਾ (ਅੰਡਰ-14, 36-38 ਕਿਲੋ) ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਦਿਆਂ ਬ੍ਰੌਂਜ਼ ਮੈਡਲ ਜਿੱਤਿਆ।
ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਇਸ ਮੌਕੇ ਵਿਦਿਆਰਥੀਆਂ ਦੀ ਉਪਲਬਧੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ,
“ਸਾਡੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਵਾਈਐਸ ਪਬਲਿਕ ਸਕੂਲ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ, ਸਗੋਂ ਖੇਡਾਂ ਵਿੱਚ ਵੀ ਅੱਗੇ ਹੈ। ਹੁਣ ਤੱਕ ਸਕੂਲ ਦੇ ਵਿਦਿਆਰਥੀ 6,653 ਮੈਡਲ, ਜਿਸ ਵਿੱਚ 117 ਰਾਸ਼ਟਰੀ ਪੱਧਰ ਦੇ ਮੈਡਲ ਵੀ ਸ਼ਾਮਲ ਹਨ, ਜਿੱਤ ਚੁੱਕੇ ਹਨ। ਇਹ ਸਾਡੀ ਲਗਾਤਾਰ ਉਚਤ ਕੋਚਿੰਗ ਅਤੇ ਵਿਦਿਆਰਥੀਆਂ ਦੀ ਮੇਹਨਤ ਦਾ ਨਤੀਜਾ ਹੈ।”
ਉਨ੍ਹਾਂ ਕੋਚ ਤੇਜਿੰਦਰ ਸਿੰਘ ਦੀ ਵੀ ਖਾਸ ਤਾਰੀਫ ਕੀਤੀ, ਜਿਨ੍ਹਾਂ ਦੀ ਮਿਹਨਤ ਅਤੇ ਨੇਤ੍ਰਤਵ ਹੇਠ ਇਹ ਜਿੱਤ ਸੰਭਵ ਹੋਈ।
ਵਾਈਐਸ ਪਬਲਿਕ ਸਕੂਲ ਦੀ ਨੀਤੀ ਹੈ – “ਮਾਰਕਸ ਵੀ, ਮੈਡਲ ਵੀ!”— ਜੋ ਸਿਰਫ਼ ਨਾਅਰਾ ਨਹੀਂ, ਸਗੋਂ ਇੱਕ ਵਾਸਤਵਿਕਤਾ ਹੈ। ਇਹ ਸਕੂਲ ਅਕਾਦਮਿਕ ਅਤੇ ਖੇਡਾ ਦੋਹਾਂ ਵਿੱਚ ਵਿਦਿਆਰਥੀਆਂ ਦੀ ਪੂਰੀ ਤਰ੍ਹਾਂ ਪੋਰਸਾਹੀ ਕਰਦਾ ਹੈ, ਤਾਂ ਜੋ ਉਹ ਹਰ ਮੰਚ ’ਤੇ ਆਪਣੀ ਪਛਾਣ ਬਣਾਕੇ, ਭਵਿੱਖ ਦੀਆਂ ਪੀੜ੍ਹੀਆਂ ਲਈ ਮਿਸਾਲ ਬਣ ਸਕਣ।