
ਮਹਿਲ ਕਲਾਂ ਵਿੱਚ ਪਹੁੰਚੇ ਪੰਜਾਬ ਕਾਂਗਰਸ ਦੇ ਕੌ-ਇੰਚ ਰਵਿੰਦਰਾ ਡਾਲਵੀ
ਭਾਰਤੀਯ ਅੰਬੇਡਕਰ ਮਿਸ਼ਨ ਨੇ ਸਵਿਧਾਨ ਪ੍ਰੀਤਮਾ ਨਾਲ ਕੀਤਾ ਸਨਮਾਨ
ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਅਤਿ ਜ਼ਰੂਰੀ: ਸ਼੍ਰੀ ਦਰਸ਼ਨ ਕਾਂਗੜਾ
ਮਹਿਲ ਕਲਾਂ/ਬਰਨਾਲਾ(ਹਿਮਾਂਸ਼ੂ ਗੋਇਲ): ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਸਕੱਤਰ ਅਤੇ ਪੰਜਾਬ ਦੇ ਸ. ਇੰਚਾਰਜ ਸ਼੍ਰੀ ਰਵਿੰਦਰਾ ਡਾਲਵੀ ਸਥਾਨਕ ਹੀਰਾ ਪੈਲੇਸ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਅਤੇ ਕੁਲਦੀਪ ਸਿੰਘ ਢਿੱਲੋਂ ਵਿਧਾਇਕ ਬਰਨਾਲਾ ਦਾ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਦੀਪ ਚੰਡਾਲੀਆ ਅਸਟ੍ਰੇਲੀਆ ਦੀ ਘਰ ਘਰ ਸਵਿਧਾਨ ਮੁਹਿੰਮ ਤਹਿਤ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਸਵਿਧਾਨ ਪ੍ਰੀਤਮਾ ਦੇ ਕੇ ਸਨਮਾਨ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਡਾਲਵੀ ਨੇ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਵੱਲੋਂ ਲਿਖੇ ਸਵਿਧਾਨ ਨੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ ਜਿਸ ਦੀ ਬਦੌਲਤ ਅੱਜ ਹਰ ਵਰਗ ਦੇ ਲੋਕ ਉੱਚ ਆਉਂਦਿਆਂ ਤੇ ਵਿਰਾਜਮਾਨ ਹਨ ਉਨ੍ਹਾਂ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਅਤੇ ਦੀਪ ਚੰਡਾਲੀਆ ਅਸਟ੍ਰੇਲੀਆ ਦੀ ਘਰ ਘਰ ਸਵਿਧਾਨ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਵੱਲੋਂ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਜ਼ੋ ਮੁਹਿੰਮ ਚਲਾਈ ਹੋਈ ਹੈ ਇਹ ਇੱਕ ਚੰਗਾ ਉਪਰਾਲਾ ਹੈ। ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ ਵਿਧਾਇਕ ਕੁਲਦੀਪ ਢਿੱਲੋਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਸਾਡੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਅਤੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਦੀ ਅਗਵਾਈ ਚ ਮਿਸ਼ਨ ਵੱਲੋਂ ਸਮਾਜ਼ ਅੰਦਰ ਵੱਡੇ ਪੱਧਰ ਤੇ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ ਜਿਸ ਲਈ ਇਹ ਵਧਾਈ ਦੇ ਪਾਤਰ ਹਨ ਸ਼੍ਰੀ ਦਰਸ਼ਨ ਕਾਂਗੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਅਤੇ ਦੀਪ ਚੰਡਾਲੀਆ ਅਸਟ੍ਰੇਲੀਆ ਵੱਲੋਂ ਸ਼ੁਰੂ ਕੀਤੀ ਗਈ ਘਰ ਘਰ ਸਵਿਧਾਨ ਮੁਹਿੰਮ ਤਹਿਤ ਹਰ ਪੱਧਰ ਤੋਂ ਉੱਪਰ ਉੱਠ ਕੇ ਚੰਗੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਨ੍ਹਾਂ ਰਵਿੰਦਰਾ ਡਾਲਵੀ ਅਤੇ ਵਿਧਾਇਕ ਕੁਲਦੀਪ ਢਿੱਲੋਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਖ਼ੂਬ ਸ਼ਲਾਘਾ ਕੀਤੀ ਇਸ ਮੌਕੇ ਨਿਰਮਲ ਸਿੰਘ ਕੈੜਾ ਲੁਧਿਆਣਾ, ਮੈਡਮ ਪ੍ਰਿਤਪਾਲ ਕੌਰ ਬਡਲਾ, ਪਰਮਿੰਦਰ ਸਿੰਘ ਸ਼ੰਮੀ ਪ੍ਰਧਾਨ,ਜਸਮੈਲ ਸਿੰਘ ਬੜੀ ਪ੍ਰਧਾਨ, ਸਰਪੰਚ ਜਗਸੀਰ ਸਿੰਘ ਖੈੜੀਚੰਦਵਾ, ਕਮਲਜੀਤ ਸਿੰਘ ਬਰਨਾਲਾ, ਬਲਰਾਜ ਗਿੱਲ, ਪਿਆਰਾ ਸਿੰਘ ਬਦੇਸ਼ਾ, ਕ੍ਰਿਸ਼ਨ ਸਿੰਗਲਾ, ਬਲਵੰਤ ਸ਼ਰਮਾ,ਮਨਜੀਤ ਸਿੰਘ ਭੱਠਲ, ਚਮਕੌਰ ਸਿੰਘ ਸ਼ੇਰਪੁਰ, ਰੁਪਿੰਦਰ ਸਿੰਘ ਟਿੱਬਾ,ਆਦਿ ਹਾਜ਼ਰ ਸਨ।