
ਸਲਾਈਟ ਵੱਲੋਂ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਨੂੰ 40ਵੇਂ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ
ਲੌਗੋਵਾਲ(ਬਲਵਿੰਦਰ ਅਜ਼ਾਦ)
ਪੰਜਾਬ ਅਤੇ ਭਾਰਤ ਦੇ ਮਹਾਨ ਸਪੁੱਤਰ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਨੂੰ ਉਨ੍ਹਾਂ ਦੇ 40ਵੇਂ ਸ਼ਹੀਦੀ ਦਿਵਸ ਮੌਕੇ ਸਲਾਈਟ, ਲੋਂਗੋਵਾਲ ਵਿੱਚ ਯਾਦ ਕੀਤਾ ਗਿਆ। ਕੈਂਪਸ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਤ ਜੀ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ 20 ਅਗਸਤ 1985 ਨੂੰ ਸ਼ਾਂਤੀ, ਕੌਮੀ ਇਕਤਾ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਆਪਣੀ ਸ਼ਹਾਦਤ ਦਿੱਤੀ ਸੀ।
ਇਸ ਮੌਕੇ ਡਾਇਰੈਕਟਰ ਇੰਚਾਰਜ ਪ੍ਰੋ. ਕਮਲੇਸ਼ ਪ੍ਰਸਾਦ ਨੇ ਸੰਤ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਤ ਲੋਂਗੋਵਾਲ ਜੀ ਸਿਰਫ਼ ਧਾਰਮਿਕ ਨੇਤਾ ਹੀ ਨਹੀਂ ਸਨ, ਸਗੋਂ ਰਾਜਨੇਤਾ, ਦੂਰਦਰਸ਼ੀ ਅਤੇ ਸਭ ਤੋਂ ਵੱਧ ਸ਼ਾਂਤੀ ਤੇ ਭਾਈਚਾਰੇ ਦੇ ਸਨੇਹੀ ਸਨ।
ਇਸ ਮੌਕੇ ਮਾਨਯੋਗ ਡਾਇਰੈਕਟਰ, ਸਲਾਈਟ ਪ੍ਰੋ. ਮਣਿਕਾਂਤ ਪਾਸਵਾਨ, ਜੋ ਪਹਿਲਾਂ ਤੋਂ ਨਿਧਾਰਤ ਕਾਰਣਾਂ ਕਰਕੇ ਹਾਜ਼ਰ ਨਹੀਂ ਹੋ ਸਕੇ, ਨੇ ਆਪਣਾ ਸੰਦੇਸ਼ ਭੇਜਿਆ। ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ—“ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਸਾਦਗੀ, ਨਿਮਰਤਾ ਅਤੇ ਹਿੰਮਤ ਦੇ ਪ੍ਰਤੀਕ ਸਨ। ਉਨ੍ਹਾਂ ਦੀ ਸ਼ਹਾਦਤ ਇਤਿਹਾਸ ਦਾ ਕੇਵਲ ਇੱਕ ਪਲ ਨਹੀਂ, ਸਗੋਂ ਆਉਣ ਵਾਲੀਆਂ ਪੀੜੀਆਂ ਲਈ ਇੱਕ ਜੀਵੰਤ ਪ੍ਰੇਰਣਾ ਹੈ। ਸੰਤ ਲੋਂਗੋਵਾਲ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨ੍ਹਾਂ ਦੇ ਸ਼ਾਂਤੀ, ਭਰਾਤਰਵਾਦ ਅਤੇ ਨਿਸ਼ਕਾਮ ਸੇਵਾ ਦੇ ਆਦਰਸ਼ਾਂ ਨੂੰ ਅਪਣਾਈਏ।”
ਹੋਰ ਵਕਤਾਵਾਂ ਪ੍ਰੋ. ਜੇ.ਐਸ. ਉਭੀ, ਪ੍ਰੋ. ਆਰ.ਕੇ. ਮਿਸ਼ਰਾ, ਪ੍ਰੋ. ਕਮਲੇਸ਼ ਕੁਮਾਰੀ, ਪ੍ਰੋ. ਆਰ.ਕੇ. ਯਾਦਵ ਅਤੇ ਸ਼੍ਰੀ ਜੁਝਾਰ ਸਿੰਘ ਨੇ ਵੀ ਸੰਤ ਜੀ ਦੇ ਜੀਵਨ ਸਫ਼ਰ ‘ਤੇ ਰੋਸ਼ਨੀ ਪਾਈ। ਉਨ੍ਹਾਂ ਯਾਦ ਕੀਤਾ ਕਿ ਸੰਤ ਜੀ ਨੇ ਧੀਰਜ, ਸਮਝਦਾਰੀ ਅਤੇ ਬਲਿਦਾਨ ਨਾਲ ਪੰਜਾਬ ਨੂੰ ਮੁਸ਼ਕਲ ਸਮਿਆਂ ਵਿੱਚ ਮਾਰਗਦਰਸ਼ਨ ਦਿੱਤਾ। ਇਹ ਵੀ ਉਜਾਗਰ ਕੀਤਾ ਗਿਆ ਕਿ ਮਹਾਨ ਨੇਤਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਸਮਾਜ ਵਿੱਚ ਇਕਤਾ, ਇਨਸਾਫ਼ ਅਤੇ ਦਇਆ ਦਾ ਵਿਕਾਸ ਕੀਤਾ ਜਾਵੇ।
ਇਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ, ਕਰਮਚਾਰੀ, ਵਿਦਿਆਰਥੀ ਅਤੇ ਕੇਵੀ ਸਕੂਲ, ਸਲਾਈਟ ਲੋਂਗੋਵਾਲ ਦੇ ਸਟਾਫ਼ ਮੈਂਬਰ ਮੌਜੂਦ ਸਨ।
ਇਸ ਤੋਂ ਬਾਅਦ ਪ੍ਰੋ. ਸੀ.ਐਸ. ਸੈਣੀ, ਇੰਚਾਰਜ ਹੋਰਟੀਕਲਚਰ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਹ ਰੁੱਖਲਗਾਉਣ ਪ੍ਰਸ਼ਾਸਨਿਕ ਬਲਾਕ, ਹੋਸਟਲ 3, 4, 9 ਅਤੇ 10 ਦੇ ਸਾਹਮਣੇ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਪ੍ਰੋਗਰਾਮ ਦਾ ਸਮਨਵਯ ਪ੍ਰੋ. ਜੇ.ਐਸ. ਉਭੀ, ਪ੍ਰੋ. ਵੀ.ਕੇ. ਕੁਕਰੇਜਾ, ਸ਼੍ਰੀ ਮਨੋਜ ਪਾਂਡੇ ਅਤੇ ਸ਼੍ਰੀ ਜਗਦੀਸ਼ ਕੁਮਾਰ ਨੇ ਕੀਤਾ।
ਇਸ ਮੌਕੇ ਸ਼੍ਰੀ ਹਰਦੀਪ ਸਿੰਘ, ਸ਼੍ਰੀ ਹਰਮੇਲ ਸਿੰਘ, ਸ਼੍ਰੀ ਬਾਬੂ, ਸਾਬਕਾ ਸਰਪੰਚ ਅਤੇ ਸ਼੍ਰੀ ਬਹਾਦਰ ਸਿੰਘ ਪਿੰਡੀ ਪਿੰਡ ਵੱਲੋਂ ਸਾਰੇ ਭਾਗੀਦਾਰਾਂ ਲਈ ਛਬੀਲ ਸੇਵਾ ਦਾ ਆਯੋਜਨ ਕੀਤਾ ਗਿਆ।