
ਕੋਣ ਬਣੇਗਾ ਕਰੋੜਪਤੀ ਵਿੱਚ ਸੰਗਰੂਰ ਦੇ ਮਾਨਵਪ੍ਰੀਤ ਸਿੰਘ ਨੇ 25 ਲੱਖ 80 ਹਜ਼ਾਰ ਦਾ ਇਨਾਮ ਜਿੱਤ ਕੇ ਆਪਣੇ ਪਰਿਵਾਰ ਅਤੇ ਸੰਗਰੂਰ ਦਾ ਨਾਂ ਰੋਸ਼ਨ ਕੀਤਾ – ਡਾ. ਨਰਵਿੰਦਰ ਕੌਸ਼ਲ, ਰਾਜ ਕੁਮਾਰ ਅਰੋੜਾ
ਸੰਗਰੂਰ 13 ਅਗਸਤ (ਬਲਵਿੰਦਰ ਅਜ਼ਾਦ): ਸੰਗਰੂਰ ਸ਼ਹਿਰ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੋੜ ਗਈ ਜਦੋਂ ਇਸ ਸ਼ਹਿਰ ਦੇ ਸੂਝਵਾਨ ਲੜਕੇ ਮਾਨਵਪ੍ਰੀਤ ਸਿੰਘ ਸਪੁੱਤਰ ਸ੍ਰ. ਕੌਰ ਸਿੰਘ ਸਾਬਕਾ ਜੁਆਇੰਟ ਡਾਇਰੈਕਟਰ ਸਹਿਕਾਰਤਾ ਵਿਭਾਗ, ਮਾਤਾ ਅਧਿਆਪਕਾ ਪਰਮਜੀਤ ਕੌਰ ਨੇ ਸੋਨੀ ਚੈਨਲ ਤੋ ਕੋਣ ਬਣੇਗਾ ਕਰੋੜਪਤੀ ਦੇ ਪਹਿਲੇ ਪ੍ਰਯੋਗੀ ਵਜੋਂ ਆਪਣੇ ਗਿਆਨ ਅਤੇ ਮਿਹਨਤ ਦਾ ਬਾ ਕਮਾਲ ਪ੍ਰਦਰਸ਼ਨ ਕੀਤਾ, ਆਪਣੀ ਮੁਸ਼ਕਾਨ ਅਤੇ ਹਾਜ਼ਰ ਜਵਾਬੀ ਨਾਲ ਸਭ ਦਾ ਮਨ ਜਿੱਤ ਲਿਆ। ਸੰਗਰੂਰ ਅਤੇ ਪੰਜਾਬ ਦਾ ਮਾਨ ਵੀ ਵਧਾਇਆ। ਕੌਣ ਬਣੇਗਾ ਕਰੋੜਪਤੀ ਵਿੱਚ ਸ੍ਰੀ ਅਮਿਤਾਬ ਬਚਨ ਮਹਾਨ ਐਕਟਰ ਦੇ ਸਾਹਮਣੇ ਆਪਣੇ ਸਹੀ ਜਵਾਬ ਦੇ ਕੇ ਹੋਟ ਸੀਟ ਉੱਪਰ ਬੈਠ ਕੇ 25 ਲੱਖ 80 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਜਿੱਤੀ। ਮਾਨਵਪ੍ਰੀਤ ਸਿੰਘ ਜੀ.ਜੀ.ਐਸ. ਪਬਲਿਕ ਸਕੂਲ, ਸੰਗਰੂਰ ਤੋਂ 10ਵੀਂ ਪਾਸ ਕਰਨ ਤੋਂ ਬਾਅਦ ਚੰਡੀਗੜ੍ਹ ਤੋਂ ਮਕੈਨੀਕਲ ਟਰੇਡ ਵਿੱਚ ਡਿਗਰੀ ਹਾਂਸਲ ਕਰਕੇ ਨੌਕਰੀ ਕਰਦਾ ਰਿਹਾ। ਹੁਣ ਸ਼ਹਿਰ ਲਖਨਊ ਉੱਤਰ ਪ੍ਰਦੇਸ਼ ਨਬਾਰਡ ਵਿਖੇ ਬੌਤਰ ਡੀ.ਜੀ.ਐਮ. ਦੇ ਤੌਰ ਤੇ ਬਾਖੂਬੀ ਸੇਵਾਵਾਂ ਨਿਭਾ ਰਿਹਾ ਹੈ। ਇਸਦੀ ਪਤਨੀ ਕਰਮਜੀਤ ਕੌਰ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਪਤੀ ਨੇ ਆਪਣਾ ਅਤੇ ਆਪਣੇ ਪਰਿਵਾਰ ਅਤੇ ਸੰਗਰੂਰ ਦਾ ਨਾਂ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ। ਇਨ੍ਹਾਂ ਦੇ ਪਿਤਾ ਸ੍ਰ. ਕੌਰ ਸਿੰਘ ਸਾਬਕਾ ਜੁਆਇੰਟ ਡਾਇਰੈਕਟਰ ਸਹਿਕਾਰਤਾ ਵਿਭਾਗ ਜੋ ਕਿ ਸੀਨੀਅਰ ਸਿਟੀਜਨ ਭਲਾਈ ਸੰਸਥਾ ਸੰਗਰੂਰ ਅਤੇ ਗੋਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਵੀ ਅਹੁੱਦੇਦਾਰ ਹਨ ਅਤੇ ਉਨ੍ਹਾਂ ਦੇ ਧਰਮ ਪਤਨੀ ਅਧਿਆਪਕਾ ਕਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਆਪਣੇ ਹੋਣਹਾਰ ਸਪੁੱਤਰ ਦੇ ਮਾਣ ਮਹਿਸ਼ੂਸ ਹੋ ਰਿਹਾ ਹੈ। ਵੱਖ-2 ਸੰਸਥਾਵਾਂ ਦੇ ਅਹੁੱਦੇਦਾਰਾਂ ਜਿਨ੍ਹਾਂ ਵਿੱਚ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਚੇਅਰਮੈਨ ਇੰਜ: ਪ੍ਰਵੀਨ ਬਾਂਸਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਭੁਪਿੰਦਰ ਸਿੰਘ ਜੱਸੀ, ਸੁਧੀਰ ਵਾਲੀਆ, ਬਲਵੰਤ ਸਿੰਘ ਮੰਡੀਬੋਰਡ, ਦਵਿੰਦਰ ਗੁੱਪਤਾ, ਮਲਿਕ, ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਵਿੱਪਨ ਮਲਿਕ, ਕੁਲਵੰਤ ਰਾਏ ਬਾਂਸਲ, ਗੋਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਮੰਗਵਾਲ, ਜਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਨੋਰਥ, ਪੀਸੀ ਬਾਘਾ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਵਿੱਤ ਸਕੱਤਰ ਲਾਭ ਸਿੰਘ, ਸਤਪਾਲ ਸਿੰਗਲਾ, ਨਿਹਾਲ ਸਿੰਘ ਮਾਨ, ਗੁਰਦੇਵ ਸਿੰਘ ਲੂੰਬਾ, ਸਤਪਾਲ ਸਿੰਗਲਾ, ਜੰਟਾ ਸਿੰਘ ਸੋਹੀਆਂ, ਜਗਦੀਪ ਸਿੰਘ ਗੰਧਾਰਾ, ਨੰਦ ਲਾਲ ਮਲਹੋਤਰਾ, ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਅਸੌਕ ਕੁਮਾਰ ਸ਼ਰਮਾ, ਉੱਘੇ ਸਮਾਜ ਸੇਵੀ ਅਤੇ ਨਗਰ ਕੌਂਸ਼ਲਰ ਨੱਥੂ ਲਾਲ ਢੀਂਗਰਾ ਆਦਿ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੀਆਂ ਹੋਈਆਂ ਸ਼ੁੱਭ ਇਛਾਵਾਂ ਦਿਤੀਆਂ। ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਜੋ ਕਿ ਸਾਬਕਾ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ ਹਨ, ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ, ਗੋਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਗੁਰਦੀਪ ਸਿੰਘ ਮੰਗਵਾਲ, ਸਹਾਰਾ ਫਾਊਂਡੇਸ਼ਨ ਦੇ ਚੇਅਰਮਨ ਸਰਬਜੀਤ ਸਿੰਘ ਰੇਖੀ ਨੇ ਕਿਹਾ ਕਿ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਸੰਗਰੂਰ ਦਾ ਅਤੇ ਆਪਣੇ ਪਰਿਵਾਰ ਦਾ ਨਾਂ ਮਾਨਵਪ੍ਰੀਤ ਸਿੰਘ ਨੇ ਸਾਰੀ ਦੁਨੀਆਂ ਦੇ ਵਿੱਚ ਰੋਸ਼ਨ ਕੀਤਾ ਹੈ।