संगरूर Archives - The Epapers

ਮੁੱਦਾ ਪੀਣ ਵਾਲ਼ੇ ਪਾਣੀ ਦਾ…….
ਘਰਾਂ ਦੀਆਂ ਟੂਟੀਆਂ ਚ ਆ ਰਹੇ ਗੰਦੇ ਪਾਣੀ ਅਤੇ ਕਮੀਂ ਨੇ ਸ਼ਹਿਰ ਚ ਮਚਾਈ ਹਾਹਾਕਾਰ

ਲੋਕ ਬਾਹਰੋਂ ਮੁਲ ਪਾਣੀ ਦੇ ਟੈਂਕਰ ਮੰਗਵਾ ਚਲਾ ਰਹੇ ਹਨ ਕੰਮ

ਸਮੱਸਿਆ ਦੇ ਹੱਲ ਲਈ ਭਾਰਤੀਯ ਅੰਬੇਡਕਰ ਮਿਸ਼ਨ ਨੇ ਡੀ.ਸੀ. ਦੇ ਨਾਮ ਦਿੱਤਾ ਮੰਗ ਪੱਤਰ

ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਕਰਾਂਗੇ ਵੱਡਾ ਅੰਦੋਲਨ: ਸ਼੍ਰੀ ਦਰਸ਼ਨ ਕਾਂਗੜਾ

ਸੰਗਰੂਰ:  ਸ਼ਹਿਰ ਅੰਦਰ ਆ ਰਹੀ ਪਾਣੀ ਦੀ ਸਮੱਸਿਆ ਨੂੰ ਲੈਕੇ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਮ ਤਹਿਸੀਲਦਾਰ ਸੰਗਰੂਰ ਨੂੰ ਇੱਕ ਮੰਗ ਪੱਤਰ ਸੌਂਪਿਆ ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਕੌਮੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਲੱਮ ਏਰੀਏ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈਕੇ ਹਾਹਾਕਾਰ ਮਚੀ ਹੋਈ ਹੈ। ਜ਼ਿਆਦਾਤਰ ਮੁਹੱਲਿਆਂ ਵਿੱਚ ਲੋਕ ਪੀਣ ਲਈ ਪਾਣੀ ਦੀ ਬੂੰਦ- ਬੂੰਦ ਨੂੰ ਤਰਸ ਰਹੇ ਹਨ। ਉਨ੍ਹਾਂ ਪ੍ਰੈੱਸ ਨੋਟ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਦੇ ਹੋਏ ਦੱਸਿਆ ਕਿ ਕੁੱਝ ਏਰੀਏ ਵਿੱਚ ਜੇਕਰ ਪਾਣੀ ਆ ਰਿਹਾ ਹੈ ਉਹ ਵੀ ਬਹੁਤ ਹੀ ਗੰਦਲਾਂ ਤੇ ਬਦਬੂ ਵਾਲ਼ਾ ਹੈ। ਜੋਂ ਇੰਨਸਾਨ ਤਾਂ ਦੂਰ ਪਸ਼ੂਆਂ ਦੇ ਵੀ ਪੀਣ ਯੋਗ ਨਹੀਂ ਹੈ। ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ।ਜਿਸ ਦੇ ਚਲਦਿਆਂ ਲੋਕ ਬਾਹਰੋਂ ਆਪਣੀ ਤਰਫੋਂ ਮੁਲ ਪਾਣੀ ਦੇ ਟੈਂਕਰ ਮੰਗਵਾ ਕੇ ਕੰਮ ਚਲਾ ਰਹੇ ਹਨ, ਸ਼੍ਰੀ ਕਾਂਗੜਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਆਪਣੀਆਂ ਮੁਢਲੀਆਂ ਸਹੂਲਤਾਂ ਦੇਣ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਇਸ ਅਹਿਮ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਸਰਕਾਰ ਦੇ ਖ਼ਿਲਾਫ਼ ਵੱਡਾ ਅੰਦੋਲਨ ਕੀਤਾ ਜਾਵੇਗਾ ਇਸ ਮੌਕੇ ਜਗਸੀਰ ਸਿੰਘ ਖੈੜੀਚੰਦਵਾ, ਮਨੋਜ਼ ਕੁਮਾਰ ਪ੍ਰਧਾਨ, ਸਾਜਨ ਕਾਂਗੜਾ ਚੇਅਰਮੈਨ, ਹਰਵਿੰਦਰ ਸਿੰਘ ਹੈਪੀ, ਕਮਲ਼ ਜੰਡੂ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।

The post ਮੁੱਦਾ ਪੀਣ ਵਾਲ਼ੇ ਪਾਣੀ ਦਾ……. appeared first on The Epapers.

ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਕਲਾ ਮੁਕਾਬਲਿਆਂ ਦਾ ਪ੍ਰਾਸਪੈਕਟ ਜਾਰੀ
ਸ੍ਰੀ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਜਾਰੀ ਕੀਤਾ ਪ੍ਰਾਸਪੈਕਟ

50 ਹਜ਼ਾਰ ਵਿਦਿਆਰਥੀਆਂ ਨੂੰ ਆਨਲਾਈਨ ਕਲਾ ਮੁਕਾਬਲਿਆਂ ਦੌਰਾਨ ਸ਼ਮੂਲੀਅਤ ਕਰਵਾਉਂਣ ਦਾ ਟੀਚਾ

ਸੰਗਰੂਰ(ਬਲਵਿੰਦਰ ਆਜ਼ਾਦ)

ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਨਵੇਂ ਦਿਸਹੱਦੇ-2025 ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਆਨਲਾਈਨ/ਆਫਲਾਈਨ ਕਲਾ ਮੁਕਾਬਲਿਆਂ ਦਾ ਪ੍ਰਾਸਪੈਕਟ ਸ੍ਰੀ ਮਸਤੂਆਣਾ ਸਾਹਿਬ ਵਿਖੇ ਜਾਰੀ ਕੀਤਾ ਗਿਆ। ਸ੍ਰ.ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਨੇ ਪ੍ਰਾਸਪੈਕਟ ਜਾਰੀ ਕਰਦਿਆਂ ਕਿਹਾ ਕਿ ‘ ਨਵੇਂ ਦਿਸਹੱਦੇ ‘ ਪੰਜਾਬ ਦੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ, ਨਿਖਾਰਨ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਵੱਲ੍ਹੋਂ ਇਕ ਮਿਸ਼ਨ ਵਜੋਂ ਸ਼ੁਰੂ ਕੀਤਾ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਜਿਥੇ ਆਪਣੀ ਕਲਾ ਅਤੇ ਵਿਰਾਸਤ ਨਾਲ ਜੋੜੇਗਾ ਉਥੇ ਨਸ਼ਿਆਂ ਅਤੇ ਸਮਾਜਿਕ ਅਲਾਮਤਾਂ ਵਿਰੁੱਧ ਨਿਤਰਣ ਦਾ ਸਾਰਥਿਕ ਸੁਨੇਹਾ ਦੇਵੇਗਾ।

ਸ੍ਰ ਖਹਿਰਾ ਨੇ ਕਿਹਾ ਕਿ ਪ੍ਰਾਇਮਰੀ ਪੱਧਰ ਤੋਂ ਹੀ ਪ੍ਰਾਈਵੇਟ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨਾ, ਨਿਖਾਰਨਾ ਸਚਮੁੱਚ ਵੱਡਾ ਕਾਰਜ ਹੈ, ਉਨ੍ਹਾਂ ਕਿਹਾ ਕਿ ਹਰ ਬੱਚੇ ‘ਚ ਕੋਈ ਨਾ ਕੋਈ ਕਮਾਲ ਦਾ ਹੁਨਰ ਹੈ,ਪਰ ਕਈ ਵਾਰ ਉਨ੍ਹਾਂ ਨੂੰ ਲੋੜੀਂਦਾ ਪਲੇਟਫਾਰਮ ਨਹੀਂ ਮਿਲਦਾ,ਪਰ ਪੰਜਾਬ ਦੇ ਅਧਿਆਪਕਾਂ ਦਾ ਨਵੇਂ ਦਿਸਹੱਦੇ ਪ੍ਰੋਜੈਕਟ ਉਨ੍ਹਾਂ ਲੋੜਵੰਦਾਂ ਬੱਚਿਆਂ ਦੀ ਪ੍ਰਤਿਭਾ ਨੂੰ ਪਹਿਚਾਨਣ ਦਾ ਵੱਡਾ ਜ਼ਰੀਆ ਬਣੇਗਾ।

ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ, ਸਟੇਟ ਪ੍ਰੋਜੈਕਟ ਕੋਆਰਡੀਨੇਟਰ ਜੱਸ ਸ਼ੇਰਗਿੱਲ, ਜਨਰਲ ਸਕੱਤਰ ਸਤਪਾਲ ਸਿੰਘ ਜੰਡੂ, ਮੁੱਖ ਸਲਾਹਕਾਰ ਨਵਜੋਤ ਕੌਰ ਬਾਜਵਾ,ਵਿੱਤ ਸਕੱਤਰ ਅਵਤਾਰ ਸਿੰਘ ਹਰੀਕੇ ਨੇ ਕਿਹਾ ਕਿ ਪੰਜਾਬ ਭਰ ਦੇ ਸਕੂਲ ਸਕੂਲ ਜਾ ਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਉਤਸ਼ਾਹਿਤ ਕਰਕੇ ਮੰਚ ਦਾ ਟੀਚਾ ਹੈ ਕਿ ਆਨਲਾਈਨ ਮੁਕਾਬਲਿਆਂ ਦੌਰਾਨ 50 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚੋਂ ਚੁਣੀਆਂ ਹੋਈਆਂ ਟੀਮਾਂ ਅਤੇ ਵਿਦਿਆਰਥੀ ਨਵੰਬਰ ਮਹੀਨੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋ ਰਹੇ ਰਾਜ ਪੱਧਰੀ ਕਲਾ ਮੁਕਾਬਲਿਆਂ ਦੌਰਾਨ ਭਾਗ ਲੈਣਗੇ।

ਮੀਡੀਆ ਟੀਮ ਦੇ ਸੀਨੀਅਰ ਮੈਂਬਰ ਗੁਰਵਿੰਦਰ ਸਿੰਘ ਕਾਕੜਾ, ਜ਼ਿਲ੍ਹਾ ਨੋਡਲ ਅਫ਼ਸਰ ਅਮਰਿੰਦਰ ਸਿੰਘ ਲੁਧਿਆਣਾ,ਹਰਜੀਵਨ ਸਿੰਘ ਸਰਾਂ ਮਾਨਸਾ, ਜਗਜੀਤ ਸਿੰਘ ਅਟਵਾਲ, ਸੰਗਰੂਰ,ਨਿਹਮਤ ਕੌਰ, ਹਰਦਿਆਲ ਕੌਰ ਬਾਜਵਾ ਨੇ ਦੱਸਿਆ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਮੁਕਾਬਲਿਆਂ ਦੌਰਾਨ ਸ਼ਬਦ ਗਾਇਨ, ਸੁੰਦਰ ਲਿਖਾਈ, ਚਿੱਤਰਕਾਰੀ, ਕਵਿਤਾ ਉਚਾਰਨ,ਲੋਕ ਗੀਤ, ਭਾਸ਼ਣ ਕਵੀਸ਼ਰੀ,ਸੋਲੋ ਡਾਂਸ ਮੁੰਡੇ, ਕੁੜੀਆਂ ਕੋਰੀਓਗ੍ਰਾਫੀ,ਪਰਾਤਨ ਗਿੱਧਾ, ਭੰਗੜਾ ਦੇ ਮੁਕਾਬਲੇ ਕਰਵਾਏ ਜਾਣਗੇ,ਜਿਸ ਲਈ ਤਿੰਨ ਵਰਗ ਪ੍ਰਾਇਮਰੀ,ਅੱਪਰ ਪ੍ਰਾਇਮਰੀ ਸਰਕਾਰੀ ਅਤੇ ਅੱਪਰ ਪ੍ਰਾਇਮਰੀ ਪ੍ਰਾਈਵੇਟ ਰੱਖੇ ਗਏ ਹਨ।

ਇਸ ਮੌਕੇ ਪ੍ਰਿੰਸੀਪਲ ਡਾ ਸੁਖਦੀਪ ਕੌਰ ਬੀ ਐਡ ਕਾਲਜ ਅਕਾਲ ਕੌਂਸਲ ਮਸਤੂਆਣਾ ਸਾਹਿਬ ਡਾ.ਨਿਰਪਜੀਤ ਸਿੰਘ ਐਚ ਓ ਡੀ ਅੰਗਰੇਜ਼ੀ ਵਿਭਾਗ ਅਕਾਲ ਕੌਂਸਲ ਕਾਲਜ ਮਸਤੂਆਣਾ ਸਾਹਿਬ ਪ੍ਰੀਤ ਹੀਰ ਮੀਡੀਆ ਮੈਨੇਜਰ ਅਕਾਲ ਕੌਂਸਲ ਕਾਲਜ ਮਸਤੂਆਣਾ ਸਾਹਿਬ ਜੀ ਪੂਰੀ ਪ੍ਰਬੰਧਕੀ ਟੀਮ ਦਾ ਬਹੁਤ ਸਹਿਯੋਗ ਰਿਹਾ। ਇਸ ਮੌਕੇ ਮਨਦੀਪ ਕੌਰ ਜੰਡੂ, ਮੋਗਾ

ਤਰਲੋਚਨ ਸਿੰਘ ਸਹਾਇਕ ਨੋਡਲ ਅਫਸਰ ਲੁਧਿਆਣਾ ਕੰਵਲਦੀਪ ਸਿੰਘ ਨੋਡਲ ਅਫਸਰ ਮਾਲੇਰਕੋਟਲਾ,ਰਵਿੰਦਰ ਕੌਰ ਧਾਲੀਵਾਲ ਨੋਡਲ ਅਫਸਰ ਬਰਨਾਲਾ, ਪ੍ਰੋ.ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਹਾਜ਼ਰ ਸਨ।

The post ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਕਲਾ ਮੁਕਾਬਲਿਆਂ ਦਾ ਪ੍ਰਾਸਪੈਕਟ ਜਾਰੀ appeared first on The Epapers.

ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਬਹਾਦਰਪੁਰ ਦੇ ਨਤੀਜੇ ਸ਼ਾਨਦਾਰ ਰਹੇ
ਸੰਗਰੂਰ(ਬਲਵਿੰਦਰ ਅਜ਼ਾਦ)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਨਤੀਜਾ ਐਲਾਨਿਆ ਗਿਆ‌, ਜਿਸ ਵਿੱਚ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਬਹਾਦਰਪੁਰ ਦੀਆਂ ਵਿਦਿਆਰਥਣਾਂ ਪ੍ਰਵੀਨ ਰਾਣੀ 74. 3 ਫੀਸਦੀ, ਸਿਮਰਜੀਤ ਕੌਰ 73.5 ਫੀਸਦੀ ਅਤੇ ਸੁਮਨਪ੍ਰੀਤ ਕੌਰ 72.5 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਕਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਹਨਾਂ ਵਿਦਿਆਰਥਣਾਂ ਤੇ ਮਾਪਿਆਂ ਨੂੰ ਸਕੂਲ ਵਿੱਚ ਉਚੇਚੇ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਪਿ੍ੰਸੀਪਲ ਡਾ.ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸ਼ਬਦਾਂ ਵਿੱਚ ਸੰਬੋਧਨ ਕਰਦੇ ਹੋਏ ਮਾਪਿਆਂ ਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬਾਰਵੀਂ ਕਲਾਸ ਦੇ ਵਿੱਚੋਂ ਉਹਨਾਂ ਦੀ ਕਾਰਗੁਜ਼ਾਰੀ ਇਸ ਤੋਂ ਵੀ ਵਧੀਆ ਹੋਣ ਦੀ ਆਸ਼ਾ ਵੀ ਜਗਾਈ।ਇਸ ਮੌਕੇ ਸਟਾਫ ਮੈਂਬਰਾਂ ਵਿੱਚ ਜਗਜੀਵਨ ਕੁਮਾਰ ‌, ਦੀਦਾਰ ਸਿੰਘ ‌,ਨਿਰਮਲ ਸਿੰਘ, ਕਮਲਦੀਪ ਸਿੰਘ, ਯਾਦਵਿੰਦਰ ਸਿੰਘ‌, ਵਰਿੰਦਰ ਸਿੰਘ ‌,ਲਵਨੀਸ਼ ਕੁਮਾਰ, ਮੈਡਮ ਕਰਮਜੀਤ ਕੌਰ (ਕਲਾਸ ਇੰਚਾਰਜ) ਕੁਲਦੀਪ ਕੌਰ,ਅੰਗਰੇਜ ਕੌਰ ‌, ਜਸਪ੍ਰੀਤ ਕੌਰ, ਰਮਨਦੀਪ ਕੌਰ,ਅਮਨਦੀਪ ਕੌਰ, ਮਨਿੰਦਰ ਕੌਰ ਅਤੇ ਸੰਦੀਪ ਕੌਰ ਮੌਜੂਦ ਸਨ।ਸਕੂਲ ਦੇ ਮੈਨੇਜਰ ਸ੍ਰ.ਮਨਿੰਦਰਪਾਲ ਸਿੰਘ ਬਰਾੜ ਅਤੇ ਸ੍ਰ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਭੇਜਿਆ ਗਿਆ।

The post ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਬਹਾਦਰਪੁਰ ਦੇ ਨਤੀਜੇ ਸ਼ਾਨਦਾਰ ਰਹੇ appeared first on The Epapers.