Himanshu Goyal, Author at The Epapers

ਗੰਭੀਰ ਬਿਮਾਰੀਆਂ ਦੇ ਮਾਹਿਰ ਡਾਕਟਰ ਪ੍ਰਿਕਸ਼ਤ ਮਿੱਤਲ ਹੁਣ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿੱਖੇ ਦੇਣਗੇ ਸੇਵਾਵਾਂ
ਏਮਜ਼ ਹਸਪਤਾਲ ਬਠਿੰਡਾ ਵਿਖੇ ਸੇਵਾਵਾਂ ਸਮੇਂ ਦਿਲ ਦੇ ਰੋਗ, ਅਧਰੰਗ, ਗਠੀਆ, ਪੀਲੀਆਂ, ਲੀਵਰ ਆਦਿ ਰੋਗੀਆਂ ਦਾ ਕਰ ਚੁੱਕੇ ਹਨ ਇਲਾਜ਼

ਬਰਨਾਲ਼ਾ (ਹਿਮਾਂਸ਼ੂ ਗੋਇਲ) ਗੰਭੀਰ ਬਿਮਾਰੀਆਂ ਦੇ ਮਾਹਿਰ ਡਾਕਟਰ ਪ੍ਰਿਕਸ਼ਤ ਮਿੱਤਲ (ਐਮ.ਬੀ.ਬੀ.ਐੱਸ., ਐਮ.ਡੀ. ਮੈਡੀਸਨ) ਹੁਣ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿੱਖੇ ਸੇਵਾਵਾਂ ਦੇਣਗੇ। ਜਾਣਕਾਰੀ ਅਨੁਸਾਰ ਡਾਕਟਰ ਮਿੱਤਲ ਪਿਛਲੇ ਸਮੇਂ ਦੌਰਾਨ ਏਮਜ਼ ਹਸਪਤਾਲ ਬਠਿੰਡਾ ਵਿਖੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਸ ਦੌਰਾਨ ਕਈ ਰੋਗੀਆਂ ਨੂੰ ਉਹਨਾਂ ਤੋਂ ਲਾਭ ਪੁੱਜਾ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦਿਲ ਦੇ ਰੋਗ, ਅਧਰੰਗ , ਗਠੀਆ, ਗੁਰਦਿਆਂ, ਪੇਟ ਦੇ ਰੋਗ, ਪੀਲੀਆਂ ਅਤੇ ਜਨਰਲ ਮੈਡੀਸਨ ਨਾਲ ਸੰਬਧਿਤ ਰੋਗੀ ਉਹਨਾਂ ਨੂੰ ਮਿਲ਼ ਸਕਦੇ ਹਨ। ਉਹਨਾਂ ਗੱਲਬਾਤ ਜ਼ਾਰੀ ਰੱਖਦੇ ਹੋਏ ਦੱਸਿਆ ਕਿ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ ਤਾਂ ਉਹ ਕਿਸੇ ਸਮੇਂ ਵੀ ਉਹਨਾਂ ਨਾਲ 99962-09838 ਉਪਰ ਸੰਪਰਕ ਕਰ ਸਕਦਾ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਮੰਡੀ ਧਨੌਲਾ ਦੇ ਲੋਕ ਦਿਲ ਦੇ ਰੋਗ, ਲੀਵਰ, ਗੁਰਦਿਆਂ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਪਟਿਆਲਾ, ਲੁਧਿਆਣਾ, ਚੰਡੀਗੜ੍ਹ ਵਿੱਖੇ ਜਾਣ ਨੂੰ ਮਜ਼ਬੂਰ ਸਨ, ਪਰ ਹੁਣ ਮਾਹਿਰ ਡਾਕਟਰ ਪ੍ਰਿਕਸ਼ਤ ਮਿੱਤਲ ਦੇ ਆ ਜਾਣ ਨਾਲ਼ ਇਲਾਕਾ ਨਿਵਾਸੀਆਂ ਕਾਫੀ ਰਾਹਤ ਮਹਿਸੂਸ ਕਰਨਗੇ।

ਇਸ ਬਾਰੇ ਗੱਲਬਾਤ ਕਰਦੇ ਹੋਏ ਅੱਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਬਾਂਸਲ, ਮੀਤ ਪ੍ਰਧਾਨ ਰਾਕੇਸ਼ ਮਿੱਤਲ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਗਾਊਸ਼ਾਲਾ ਕਮੇਟੀ ਦੇ ਚੇਅਰਮੈਨ ਜੀਵਨ ਬਾਂਸਲ, ਕੌਂਸਲਰ ਰਜਨੀਸ਼ ਆਲੂ, ਕੌਂਸਲਰ ਅਜੇ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸੀਤਾ, ਸ਼੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਦੇ ਪ੍ਰਧਾਨ ਜਤਿੰਦਰ ਸੋਨੂੰ, ਧਰਮਿੰਦਰ ਨੀਟੂ ਸਮਾਜ ਸੇਵੀ, ਵਿਨੋਦ ਕੁਮਾਰ, ਅਭਿਸ਼ੇਕ ਗੋਇਲ ਆਦਿ ਨੇ ਕਿਹਾ ਕਿ ਧਨੌਲਾ ਹਸਪਤਾਲ ਵਿੱਖੇ ਗੰਭੀਰ ਰੋਗਾਂ ਦੇ ਮਾਹਿਰ ਡਾਕਟਰ ਦੇ ਆਉਣ ਨਾਲ ਇਲਾਕ਼ਾ ਨਿਵਾਸੀਆਂ ਨੂੰ ਹੋਰ ਲਾਭ ਹੋਵੇਗਾ। ਇਸ ਨੂੰ ਲੈਅ ਕਿ ਉਹਨਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਪ੍ਰਗਟ ਕੀਤਾ ਗਿਆ।

The post ਗੰਭੀਰ ਬਿਮਾਰੀਆਂ ਦੇ ਮਾਹਿਰ ਡਾਕਟਰ ਪ੍ਰਿਕਸ਼ਤ ਮਿੱਤਲ ਹੁਣ  ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿੱਖੇ ਦੇਣਗੇ ਸੇਵਾਵਾਂ appeared first on The Epapers.

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ

ਬਰਨਾਲਾ, (ਹਿਮਾਂਸ਼ੂ ਗੋਇਲ

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਰਤਮਾਨ ਹਲਾਤਾਂ ਦੇ ਮੱਦੇਨਜਰ ਇਕ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਜ਼ਿਲ਼੍ਹਾ ਮੈਜਿਸਟ੍ਰੇਟ ਸ੍ਰੀ ਟੀ ਬੈਨਿਥ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਦੇ ਜ਼ਿਲ੍ਹਾ ਪ੍ਰਸ਼ਾਸਨ 01679-233031, ਐਸਐਸਪੀ ਦਫਤਰ 97795-45100 ਅਤੇ 98726-00040 ਹੈਲਪ ਲਾਈਨ ਨੰਬਰ ਜਾਰੀ ਕੀਤੇ ਹਨ। ਜ਼ਿਲ੍ਹਾ ਵਾਸੀ ਕਿਸੇ ਕਿਸਮ ਦੀ ਸੂਚਨਾ ਦੇਣ ਜਾਂ ਜਾਣਕਾਰੀ ਲਈ ਇਨ੍ਹਾਂ ਨੰਬਰ ‘ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਕਾਰ ਦੀ ਅਫਵਾਹ ਤੋਂ ਬਚਿਆ ਜਾਵੇ ਅਤੇ ਅਫਵਾਹ ਫੈਲਾਉਣ ਵਾਲੇ ਸੁਨੇਹੇ ਫੇਸਬੁੱਕ, ਵਟਸਅੱਪ, ਰੀਲਾਂ ਆਦਿ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।

The post ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ appeared first on The Epapers.

ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿਚ ਵਧੀਕੀ ਬਰਦਾਸ਼ਤ ਨਹੀਂ: ਐਮ ਪੀ ਮੀਤ ਹੇਅਰ
ਕਿਹਾ, ਸੂਬੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ, ਕੀਤਾ ਜਾਵੇਗਾ ਸੰਘਰਸ਼

ਬਰਨਾਲਾ, (ਹਿਮਾਂਸ਼ੂ ਗੋਇਲ)

ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ ਪੰਜਾਬ ਨਾਲ ਵਧੀਕੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੂਬੇ ਦੇ ਹੱਕਾਂ ਲਈ ਸੰਘਰਸ਼ ਕੀਤਾ ਜਾਵੇਗਾ।

ਉਨ੍ਹਾਂ ਅੱਜ ਇੱਥੇ ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਪ੍ਰੈੱਸ ਬਿਆਨ ਦਿੰਦੇ ਹੋਏ ਕਿਹਾ ਕਿ ਕਿਹਾ ਕਿ ਪਾਣੀਆਂ ਨੂੰ ਲੈ ਕੇ ਕੇਂਦਰ ਨੇ ਇਕ ਵਾਰ ਫਿਰ ਪੰਜਾਬ ਨਾਲ ਵੱਡਾ ਧੋਖਾ ਤੇ ਵਿਤਕਰਾ ਕੀਤਾ ਹੈ। ਪੰਜਾਬ ਜਿਸ ਦਾ ਨਾਂ ਪਾਣੀਆਂ ‘ਤੇ ਹੈ, ਓਸਨੂੰ ਹੀ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਤੇ ਹਰਿਆਣਾ ਵੰਡਿਆ ਗਿਆ, ਓਦੋਂ ਵੀ 31 ਐਮਐਫ ਪਾਣੀ ਸੀ ਜਿਹੜਾ ਵੰਡ ਕੇ ਹਰਿਆਣੇ ਨੂੰ ਦੇ ਦਿੱਤਾ ਗਿਆ।

ਉਨ੍ਹਾਂ ਤਿੱਖੇ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦਾ ਪਾਣੀ ਗੈਰ ਰਿਪੇਰੀਅਨ ਸਟੇਟ ਨੂੰ ਵੀ ਵੰਡ ਕੇ ਦੇ ਦਿੱਤਾ ਗਿਆ ਪਰ ਸਾਂਝੇ ਪੰਜਾਬ ਨੂੰ ਮਿਲਦਾ ਯਮੁਨਾ ਦਾ ਪਾਣੀ ਵੰਡਣ ਦਾ ਉਸ ਵੇਲੇ ਕੋਈ ਜ਼ਿਕਰ ਤੱਕ ਨਹੀਂ ਹੋਇਆ। ਉਨ੍ਹਾਂ ਇਹ ਮਸਲਾ ਸੰਸਦ ਵਿਚ ਵੀ ਉਠਾਇਆ ਸੀ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਪਾਣੀਆਂ ਦੇ ਮਾਮਲੇ ‘ਚ ਹਮੇਸ਼ਾ ਵਿਤਕਰਾ ਕੀਤਾ ਹੈ। ਪੰਜਾਬ ਦੇ ਕਰੀਬ 75 ਫੀਸਦੀ ਤੋਂ ਵੱਧ ਜ਼ੋਨ ਡਾਰਕ ਜ਼ੋਨ ‘ਚ ਆ ਚੁੱਕੇ ਹਨ। ਉਨ੍ਹਾਂ ਕਿ ਪੰਜਾਬ ਨੇ ਪਹਿਲਾਂ ਵੀ ਅਜਿਹੇ ਮੁੱਦਿਆਂ ਕਰਕੇ ਸੰਤਾਪ ਭੋਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਵਧੀਕੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਮਸਲੇ ‘ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।

The post ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿਚ ਵਧੀਕੀ ਬਰਦਾਸ਼ਤ ਨਹੀਂ: ਐਮ ਪੀ ਮੀਤ ਹੇਅਰ appeared first on The Epapers.

ਪੀ ਐਮ ਕਿਸਾਨ ਸਕੀਮ ਤਹਿਤ 20ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ, ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਵਾਉਣੀ ਲਾਜ਼ਮੀ, ਡਿਪਟੀ ਕਮਿਸ਼ਨਰ
ਬਰਨਾਲਾ ਜ਼ਿਲ੍ਹੇ ਵਿੱਚੋ 12596 ਕਿਸਾਨਾਂ ਨੂੰ ਈ ਕੇ ਵਾਈ ਸੀ ਨਾ ਹੋਣ ਕਾਰਨ ਰਹਿਣਾ ਪੈ ਸਕਦਾ ਸਕੀਮ ਦੀ ਕਿਸ਼ਤ ਤੋਂ ਵਾਂਝੇ

ਬਰਨਾਲਾ,(ਹਿਮਾਂਸ਼ੂ ਗੋਇਲ)

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ 19 ਫਰਵਰੀ 2019 ਨੂੰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਬਾਅਦ ਸਾਲ ਵਿੱਚ ਤਿੰਨ ਵਾਰ ਕੁੱਲ 6000 ਰੁਪਏ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ।

ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਕੁੱਲ ਯੋਗ ਲਾਭਪਾਤਰੀਆਂ ਦੀ ਗਿਣਤੀ 63,890 ਹੈ, ਜਿਨ੍ਹਾਂ ਵਿੱਚੋਂ ਈ-ਕੇ.ਵਾਈ.ਸੀ ਦੇ ਮਾਮਲੇ ਵਿੱਚ ਜ਼ਿਲ੍ਹਾ ਬਰਨਾਲਾ ਦੀ 80% (51301) ਈ.ਕੇ.ਵਾਈ.ਸੀ ਮੁਕੰਮਲ ਹੋ ਚੁੱਕੀ ਹੈ ਅਤੇ 20% (12,589) ਲੰਬਤ ਹਨ। ਸਕੀਮ ਦਾ ਲਾਹਾ ਲੈਣ ਲਈ ਕਿਸਾਨ ਆਪਣੇ ਵਰਤਨੇੜੇ ਦੇ ਖੇਤੀਬਾੜੀ ਦਫਤਰ ਜਾਂ ਆਪਣੀ ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਲੈਂਡ ਸੀਡਿੰਗ ਦੇ 12583 ਕੇਸ ਲੰਬਤ ਹਨਵੀ ਇਸ ਸਬੰਧੀ ਆਪਣੇ ਵੇਰਵੇ ਪੂਰੇ ਕਰਨ ਲਈ ਕਿਸਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਆਧਾਰ ਕਾਰਡ ਦੀ ਫੋਟੋ ਕਾਪੀਆਂ ਅਤੇ ਆਪਣੀ ਜ਼ਮੀਨ ਸਬੰਧੀ ਫਰਦ ਨੇੜੇ ਦੇ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਕਰੀਬ 4987 ਲਾਭਪਾਤਰੀ ਜਿਨ੍ਹਾਂ ਦਾ ਆਧਾਰ ਕਾਰਡ ਉਨ੍ਹਾਂ ਦੇ ਬੈਂਕ ਖਾਤੇ ਨਾਲ ਲਿੰਕ ਨਹੀਂ ਹੈ ਉਹ ਜਲਦ ਤੋਂ ਜਲਦ ਆਪਣੇ ਬੈਂਕ ਖਾਤੇ ਨਾਲ ਆਧਾਰ ਕਾਰਡ ਲਿੰਕ ਕਰਵਾਉਣ ਜਾਂ ਉਹ ਆਪਣਾ ਖਾਤਾ ਆਪਣੇ ਨੇੜੇ ਦੇ ਡਾਕਖਾਨੇ ਵਿੱਚ ਖੁਲਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਆਪਣੇ ਦਸਤਾਵੇਜ਼ ਸਬੰਧੀ ਸਾਰੇ ਕੰਮ ਪੂਰੇ ਕਰਨ ਤਾਂ ਜੋ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਉਨ੍ਹਾਂ ਦੇ ਖਾਤਿਆਂ ਵਿੱਚ ਪੂਰੇ ਸਾਲ ਵਿੱਚ ਖਾਦਾਂ, ਬੀਜਾਂ ਅਤੇ ਦਵਾਈਆਂ ਆਦਿ ਦੇ ਖੇਤੀ ਕੰਮਾਂ ਲਈ ਮਿਲਣ ਵਾਲੇ ਪੈਸੇ ਉਨ੍ਹਾਂ ਦੇ ਖਾਤੇ ਪੈ ਜਾਣ ।

ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ ਜਗਸੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਕੇ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡਾਂ ਵਿਚ ਈ.ਕੇ.ਵਾਈ.ਸੀ ਅਤੇ ਲੈਂਡ ਸੀਡਿੰਗ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।

The post ਪੀ ਐਮ ਕਿਸਾਨ ਸਕੀਮ ਤਹਿਤ 20ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ, ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਵਾਉਣੀ ਲਾਜ਼ਮੀ, ਡਿਪਟੀ ਕਮਿਸ਼ਨਰ appeared first on The Epapers.

ਸਟੈਨੋਗ੍ਰਾਫੀ: ਸਰਕਾਰੀ ਨੌਕਰੀ ਦਾ ਸੌਖਾ ਤਰੀਕਾ ,ਸਰਕਾਰੀ ਨੌਕਰੀ ਲੈਣ ਲਈ ਕੀ ਕਰੀਏ ਕੀ ਨਾ ਕਰੀਏ ?
ਮੌਜੂਦਾ ਸਮੇਂ ਅੰਦਰ ਸਰਕਾਰ ਨੇ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਸੂਬਾ ਸਰਕਾਰ ਨੌਕਰੀ ਨਾਲ ਸੰਬਧਤ ਕਿੱਤਾ ਮੁੱਖੀ ਕੋਰਸਾ ਲਈ ਹਰ ਸਟੇਟ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਆਪੋ-ਆਪਣੇ ਢੰਗ ਨਾਲ ਨੀਤੀਆ ਅਖਤਿਆਰ ਕੀਤੀਆ ਹੋਈਆ ਹਨ ਜਿਸ ਦੇ ਚਲਦਿਆਂ ਬੇਰੋਜ਼ੁਗਾਰ ਲਈ ਇੱਕ ਵਿਸ਼ਾ ਜੋ ਨੌਕਰੀ ਲਈ ਅਹਿਮ ਮਨਿਆਂ ਜਾਦਾ ਹੈ ਉਹ ਹੈ “ਸਟੈਨੋਗ੍ਰਾਫੀ”। ਜੇਕਰ ਮੌਜੂਦਾ ਸਮੇਂ ਵਿਚ ਦੇਖਿਆ ਜਾਵੇ ਤਾਂ ਸਟੈਨੋ-ਟਾਈਪਿਸ਼ਟ ਅਤੇ ਸ਼ਟੈਨੋਗ਼੍ਰਾਫਰ ਪਹਿਲਾ ਦੀ ਤਰ੍ਹਾਂ ਅੱਜ ਵੀ ਹਰ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾ ਵਿਚ ਮੁੱਖ ਭੂਮਿਕਾ ਨਿਭਾਉਦੇ ਹਨ ਭਾਵੇਕਿ ਭਾਸ਼ਾ ਵਿਭਾਗ ਅਤੇ ਰੁਜ਼ਗਾਰ ਵਿਭਾਗ ਵੱਲੋ ਇਸ ਵਿਸ਼ੇ ਨੂੰ ਲੈ ਕੇ ਕਾਫ਼ੀ ਸੰਜੀਦਗੀ ਦਿਖਾਈ ਜਾ ਰਹੀ ਹੈ ਜਿਸਦੇ ਚਲਦਿਆਂ ਕੈਰੀਅਰ ਨਾਲ ਸੰਬੰਧਤ ਇਹ ਵਿਸ਼ਾ ਆਜ਼ਾਦੀ ਤੋ ਪਹਿਲਾ ਅਤੇ ਆਜ਼ਾਦੀ ਤੋ ਬਆਦ ਇੱਕ ਸਥਿਰ ਵਿਸ਼ੇ ਵਜੋ ਜਾਣਿਆਂ ਜਾਦਾ ਹੈ ਕਿਉਂਕਿ ਕਿਸੇ ਵੀ ਸਰਕਾਰੀ, ਗੈਰ-ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਪੰਜਾਬੀ, ਹਿੰਦੀ, ਉਰਦੂ, ਅੰਗਰੇਜੀ ਤੋਂ ਇਲਾਵਾਂ ਵੱਖ-ਵੱਖ ਸੂਬਿਆਂ ਦੀਆਂ ਮ੍ਰਾਤ ਭਾਸ਼ਾਵਾਂ ਵਿੱਚ ਸਟੈਨੋਗ੍ਰਾਫ਼ੀ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਹਮੇਸ਼ਾ ਹੀ ਇਹ ਵਿਸ਼ਾ ਸਮੁੱਚੇ ਵਰਗ ਅਤੇ ਨੋਜਵਾਨਾਂ ਲਈ ਜਰੂਰੀ ਰਹੇਗਾ ਕਿਉਂਕਿ ਰੋਜਮਰਾ ਦੀ ਜ਼ਿੰਦਗੀ ਵਿੱਚ ਕੰਮ ਨੂੰ ਸੁਖਾਲੇ ਤੇ ਸਰਲ ਢੰਗ ਨਾਲ ਕਰਨ ਲਈ ਇਸ ਵਿਸ਼ੇ ਨਾਲ ਸੰਬੰਧਤ ਲੋੜਾਂ ਦੀ ਪੂਰਤੀ ਲਈ ਸਾਨੂੰ

ਸਟੈਨੋਗ੍ਰਾਫ਼ਰ ਦੀ ਜਰੂਰਤ ਪੈਦੀ ਹੈ ਅਤੇ ਇਹ ਵਿਸ਼ਾ ਨੋਕਰੀਆਂ ਲਈ ਵੀ ਚਾਹੇ ਉਹ ਪ੍ਰਾਈਵੇਟ ਸੈਕਟਰ ਹੋਵੇ ਜਾਂ ਫਿਰ ਸਰਕਾਰੀ ਭਾਵੇ ਅਰਧ ਸਰਕਾਰੀ ਹੀ ਕਿਉਂ ਨਾ ਹੋਵੇ ਵਿਚ ਹਮੇਸ਼ਾ ਹੀ ਸਟੈਨੋਗ੍ਰਾਫ਼ਰ ਅਤੇ ਸਟੈਨੋ-ਟਾਈਪਿਸ਼ਟ ਦੀ ਮੁੱਖ ਭੂਮਿਕਾ ਰਹੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਪੈਦੀ ਰਹੇਗੀ ਕਿਉਂਕਿ ਉਗਲੀਆਂ ਦੀ (ਹੱਥਾ ਦੀ) ਇਹ ਕਲਵਾਦੀ ਹਮੇਸ਼ਾ ਹੀ ਆਉਣ ਵਾਲੇ ਸਮੇਂ ਵਿਚ ਅਤੇ ਵਿੱਤੀ ਸਮੇ ਦੌਰਾਨ ਇਸਦੀ ਮੁੱਖ ਲੋੜ ਰਹੇਗੀ।

ਬਾਰਵੀਂ ਕਲਾਸ ਤੋ ਬਆਦ ਵਧੇਰੇ ਵਿਦਿਆਰਥੀਆਂ ਦਾ ਕੈਰੀਅਰ ਦੁਚਿੱਤੀ ਵਿਚ ਪੈਦਾ ਨਜ਼ਰ ਆਉਦਾ ਹੈ ਇਸ ਸਮੇਂ ਕੀ ਕਰੀਏ ਕੀ ਨਾ ਕਰੀਏ ਦੀ ਗੰਭੀਰ ਸਥਿਤੀ ਜ਼ਿੰਦਗੀ ਦੇ ਭੱਵਿਖ ਨੂੰ ਧੁੰਦਲਾ ਕਰਦੀ ਨਜ਼ਰ ਆਉਦੀ ਹੈ, ਆਉ ਝਾਤ ਮਾਰੀਏ ਇਸ ਸਥਿਤੀ ਵਿਚੋਂ ਬਾਹਰ ਆਉਣ ਲਈ ਆਖਿਰ ਕੀ ਕਰੀਏ। ਅੱਜ ਦੇ ਇਸ ਮੁਕਾਬਲੇ ਭਰੇ ਦੌਰ ਵਿੱਚ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਉਹ ਵਿਦਿਆਰਥੀ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਉੱਚ ਅਹੁਦਿਆਂ ਤੇ ਨਹੀ ਪਹੁੰਚ ਸਕੇ ਜਾਂ ਨੌਕਰੀ ਲੈਣ ਦਾ ਸੁਪਨਾ ਵੀ ਸਾਕਾਰ ਨਾ ਕਰ ਸਕੇ ਉਹਨਾਂ ਲਈ “ਸਟੈਨੋਗ਼ਾਫ਼ੀ” ਮੁੱਖ ਭੂਮਿਕਾ ਨਿਭਾਉਦੀ ਹੈ। ਹੋਰਨਾਂ ਪੇਪਰਾ ਦੇ ਮੁਕਾਬਲੇ ਇਸ ਵਿਚ ਕਪੀਟੀਸ਼ਨ ਵੀ ਘੱਟ ਹੁੰਦਾ ਹੈ ਅਤੇ ਬਿਨ੍ਹਾਂ ਸਿਫਾਰਸ਼ ਮੁਹਾਰਤ ਰੱਖਣ ਵਾਲੇ ਇਸ ਵਿੱਚ ’ਸਕਿਲ ਟੈਸਟ’ਪਾਸ ਕਰਕੇ ਅਪਣਾ ਸੁਪਨਾ ਸਾਕਾਰ ਕਰ ਸਕਦੇ ਹਨ। ਇਸ ਦੀਆਂ ਵਿਸ਼ੇਸ਼ਤਾਵਾਂ ਇਸ ਦੀ ਵੱਧਦੀ ਮੰਗ, ਹਰ ਵਿਭਾਗ ਵਿਚ ਜਰੂਰੀ, ਬਿਨ੍ਹਾ ਸਿਫਾਰਸ਼ ਯੋਗਤਾ ਆਧਾਰ ਨੌਕਰੀ, ਅਫ਼ਸਰਾ ਨਾਲ ਕੰਮ ਕਰਨ ਦੇ ਸੁਨਿਹਰੀ ਮੌਕੇ, ਗਰੀਬ ਵਰਗ ਲਈ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਸਤਾ ਕੌਰਸ ਤੌ ਇਲਾਵਾਂ ਹਰ ਸਾਲ ਆਉਦੀਆਂ ਸਰਕਾਰੀ ਭਰਤੀਆਂ ਵਿੱਚ ਸਟੈਨੋਗ੍ਰਾਫ਼ਰ ਅਤੇ ਸਟੈਨੋ-ਟਾਈਪਿਸ਼ਟਾਂ ਦੀ ਲਗਾਤਾਰ ਵੱਧਦੀ ਮੰਗ ਹੈ।ਇਸ ਨਾਲ ਸੰਬੰਧਤ ਮਹਿਕਮਾ ਬਿਨ੍ਹਾਂ ਸਟੈਨੋਗ੍ਰਾਫ਼ਰ ਅਪਾਹਜ ਹੈ ਅਤੇ ਉਸ ਦਾ ਕੋਈ ਵੀ ਕੰਮ ਸੰਭਵ ਨਹੀ। ਇਸ ਦੀ ਵੱਧਦੀ ਮੰਗ ਇੰਟਰਨੈੱਟ ਤੋ ਪ੍ਰਾਪਤ ਹਾਈਕੋਰਟ ਭਰਤੀ ਸੈੱਲ(ਐਸ.ਐਸ.ਐਸ.ਸੀ.) ਵੱਲੋਂ ਸਰਕਾਰੀ ਨੌਕਰੀ ਲਈ ਪਿਛਲੇ ਸਾਲ ਲਏ ਗਏ ਪੇਪਰ ਦੇ ਅੰਕੜੇ ਬਿਆਨ ਅੰਕੜੇ ਕਰਦੇ ਹਨ ਜਿਸ ਵਿੱਚ ਵੱਖੋ-ਵੱਖ ਕੈਟਾਗਰੀਆਂ ਦੀਆ 229 ਪੋਸ਼ਟਾਂ ਲਈ 1553 ਉਮੀਦਵਾਰ ਮੈਦਾਨ ਵਿਚ ਉੱਤਰੇ ਜਿਸ ਵਿੱਚੋ ਸਿਰਫ਼ 63 ਉਮੀਦਵਾਰਾਂ ਦਾ ਹੀ ਸਰਕਾਰੀ ਨੌਕਰੀ ਰੂਪੀ ਸੁਪਨਾ ਸਾਕਾਰ ਹੋ ਸਕਿਆ। ਸਟੈਨੋਗ੍ਰਾਫ਼ਰ ਦੀ ਲੋੜ ਦੀ ਪੁਰਤੀ ਲਈ ਵੱਖੋ-ਵੱਖ ਕੈਟਾਗਰੀਆਂ ਦੀਆ 239 ਪੋਸ਼ਟਾਂ ਲਈ ਫਿਰ ਆਵੇਦਨ ਮੰਗੇ ਗਏ ਅਤੇ ਅੰਗਰੇਜੀ ਸਟੈਨੋਗ਼੍ਰਾਫ਼ੀ ਸਕਿਲ ਅਤੇ ਕੰਪਿਊਟਰ ਸਪਰੈਡਸ਼ੀਟ ਟੈਸਟ ਤੋਂ ਬਾਅਦ ਜਿਸ ਦਾ ਆਵੇਦਨ ਕੀਤੇ ਉਮੀਦਵਾਰਾਂ ਲਈ ਨੌਕਰੀ ਦਾ ਸੁਪਨਾ ਸਾਕਾਰ ਹੋਇਆ। ਇਸ ਸੰਬੰਧਤ ਹੋਰ ਮਹਿਕਮੇ ਦੀ ਵੈਬਸਾਇਟ ਤੋ ਲੈ ਸਕਦੇ ਹਨ। ਇਸ ਲਈ ਲਗਾਤਾਰ ਭਰਤੀ ਪ੍ਰਕਿਰਿਆ ਚਲਦੀ ਰਹਿੰਦੀ ਹੈ। ਮੌਜੂਦਾ ਸਾਲ ਦੌਰਾਨ ਵੀ ਪੰਜਾਬ ਅਤੇ ਹਰਿਆਣਾ ਸੁਬਾਰਡੀਨੇਟ ਕੋਰਟ ਲਈ ਸਟੈਨੋਗ੍ਰਾਫਰ ਗਰੇਡ 3 ਲਈ ਅਵਾਦੇਨ ਮੰਗੇ ਗਏ ਹਨ। ਇਸ ਤੋਂ ਇਲਾਵਾ ਇਸਦੀ ਮੰਗ ਨੂੰ ਮੁੱਖ ਰੱਖਦਿਆਂ ਵੱਖ-ਵੱਖ ਵਿਭਾਗਾ ਅਤੇ ਸਰਕਾਰਾ ਵੱਲੋ ਫੈਸਲੇ ਲਏ ਗਏ ਹਨ ਜਿਸ ਦੇ ਨੋਟੀਫ਼ਿਕੇਸ਼ਨ ਜਲਦ ਆਉਣ ਦੀ ਉਮੀਦ ਹੈ।

ਬਾਰਵੀਂ ਤੋ ਬਆਦ ਸਟੈਨੋਗ੍ਰਾਫ਼ੀ ਕਰਕੇ ਵਿਦਿਆਰਥੀ ਬੀ.ਐਸ.ਐਫ., ਸੀ.ਆਰ.ਪੀ.ਐਫ.,ਵਿੱਚ ਬਤੌਰ ਏ.ਐਸ.ਆਈ. ਸਟੈਨੋਗ੍ਰਾਫ਼ਰ ਤੋ ਇਲਾਵਾ ਸਟਾਫ ਸਲੈਕਸ਼ਨ ਕਮੀਸ਼ਨ ਵੱਲੋ ਲਗਭਗ ਹਰੇਕ ਸਾਲ ਗੱਰੁਪ ‘ਸੀ’ ਅਤੇ ਗੱਰੁਪ ‘ਡੀ’ ਸਟੈਨੋਗ੍ਰਾਫ਼ਰ ਲਈ ਆਵੇਦਨ ਕਰ ਕੇ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੁਰਾ ਕਰ ਸਕਦੇ ਹਨ ਇਸਤੋਂ ਇਲਾਵਾਂ ਉੱਚ ਸਿੱਖਿਆ(ਬੀ.ਏ., ਬੀ.ਕਾਮ.,ਐਮ.ਏ.,ਜਾ ਇਸ ਦੇ ਬਰਾਬਰ) ਕਰ ਚੁੱਕੇ ਵਿਦਿਆਰਥੀ ਸਟੈਨੋਗ੍ਰਾਫ਼ੀ ਸਿੱਖਕੇ ਹਾਈਕੋਰਟ,ਉੱਚ ਕੋਰਟ,ਯੂਨੀਵਰਸਟੀਆਂ ਤੋਂ ਇਲਾਵਾਂ ਵੱਖੋ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਟੈਨੋਗ੍ਰਾਫ਼ਰ ਤੇ ਸਟੈਨੋ-ਟਾਈਪਿਸ਼ਟਾਂ ਦੀਆਂ ਸਮੇ-ਸਮੇ ਤੇ ਆ ਰਹੀਆ ਪੋਸਟਾ ਲਈ ਆਵੇਦਨ ਕਰ ਸਕਦੇ ਹਨ। ਸੋ ਇਹ ਕੋਰਸ ਕੋਈ ਵੀ ਗਰੀਬ ਤੇ ਆਮ ਵਿਅਕਤੀ ਲਈ ਸਸਤਾ ਕੋਰਸ ਹੈ ਜੋ ਵੱਖ-ਵੱਖ ਸਰਕਾਰੀ ਵਿਭਾਗਾ ਵਿੱਚ ਬਹੁਤ ਹੀ ਘੱਟ ਫੀਸ ਉੱਪਰ ਕਰਵਾਇਆ ਜਾਣ ਵਾਲਾ ਕੋਰਸ ਹੈ ਇਸ ਤੋ ਇਲਾਵਾ ਵਿਦਿਆਰਥੀ ਇਸ ਦੀ ਪ੍ਰਾਈਵੇਟ ਤੌਰ ਤੇ ਵੀ ਕੋਚਿੰਗ ਲੈ ਕੇ ਇਸ ਖੇਤਰ ਵਿਚ ਨੌਕਰੀ ਲਈ ਯੋਗ ਹੋ ਸਕਦਾ ਹੈ ਜਿਸ ਨਾਲ ਉਹ ਅਪਣਾ ਤੇ ਪਰਿਵਾਰ ਦਾ ਜੀਵਨ ਪੱਧਰ ਸੁਧਾਰ ਕੇ ਅਫ਼ਸਰਾਂ ਦੇ ਸੰਪਰਕ ਵਿਚ ਰਹਿੰਦਾ ਹੋਇਆ ਸਾਮਾਜ ਸੁਧਾਰ ਵਿੱਚ ਮੁੱਖ ਭੂਮਿਕਾ ਨਿਭਾਏਗਾ।

ਤੁਹਾਡੇ ਚੰਗੇਰੇ ਭੱਵਿਖ ਦੀ ਕਾਮਨਾ ਕਰਦਾ,

ਲੇਖਕ ਹਿਮਾਂਸ਼ੂ ਗੋਇਲ,

ਪਿੰਡ ਤੇ ਡਾਕਖਾਣਾ ਧਨੌਲਾ, ਜ਼ਿਲ੍ਹਾ, ਬਰਨਾਲ਼ਾ(ਪੰਜਾਬ)।

The post ਸਟੈਨੋਗ੍ਰਾਫੀ: ਸਰਕਾਰੀ ਨੌਕਰੀ ਦਾ ਸੌਖਾ ਤਰੀਕਾ ,ਸਰਕਾਰੀ ਨੌਕਰੀ ਲੈਣ ਲਈ ਕੀ ਕਰੀਏ ਕੀ ਨਾ ਕਰੀਏ ? appeared first on The Epapers.

ਇੰਟਰਨੈਸ਼ਨਲ ਆਯੂਸ਼ ਕੰਨਕ਼ਲੈਵ-2025 ਦੇ ਆਯੋਜਨ ਦੌਰਾਨ ਦੇਸ਼ ਵਿਦੇਸ਼ ਵਿਚੋਂ 150 ਡਾਕਟਰਾਂ ਦਾ ਸਨਮਾਨ
ਡਾਕਟਰ ਵਿਕਾਸ ਗੁਪਤਾ “ਆਯੂਸ਼ ਤੇਜਸ” ਪੁਰਸਕਾਰ ਨਾਲ਼ ਸਨਮਾਨਿਤ

ਆਯੂਸ਼ ਚਿਕਿਤਸਾ ਪ੍ਰਣਾਲੀ ਵਿੱਚ ਵਿਸ਼ੇਸ਼ ਯੋਗਦਾਨ ਸਦਕਾ ਮਿਲਿਆ ਇਹ ਯੋਗਦਾਨ, ਪਿਛਲੇ ਕਾਫੀ ਸਮੇਂ ਤੋਂ ਹਨ ਹੋਮਿਓਪੈਥੀ ਖੇਤਰ ਨੂੰ ਸਮਰਪਿਤ

ਪੰਜਾਬ, ਹਿਮਾਂਸ਼ੂ ਗੋਇਲ

ਵਿਸ਼ਵ ਭਰ ਵਿੱਚ ਭਾਰਤ ਦੀ ਸਭ ਤੋਂ ਪੁਰਾਣੀ ਚਕਿਤਸਾ ਵਿਗਿਆਨ ਪ੍ਰਣਾਲੀ ” ਆਯੂਸ਼” ਨੂੰ ਹੋਰ ਪ੍ਰਫੁਲਿਤ ਕਰਨ ਲਈ ਇੱਕ ਪ੍ਰੋਗਰਾਮ ਇੰਟਰਨੈਸ਼ਨਲ ਆਯੂਸ਼ ਕਨਕਲਾਵ-2025 ਭਾਰਤ ਦੇ ਮਸ਼ਹੂਰ ਸ਼ਹਿਰ ਆਗਰਾ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਇਸ ਖੇਤਰ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਯੋਗਦਾਨ ਪਾਉਣ ਵਾਲੇ ਕਰੀਬ 150 ਚਿਕਿਤਸਾ ਨੂੰ ਆਯੂਸ਼ ਸਮਰਤ, ਆਯੂਸ਼ ਤੇਜਸ ਅਤੇ ਆਯੂਸ਼ ਪ੍ਰਤਿਭਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇਸ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਰਿਚ ਹੈਲਥ ਕਲੀਨਿਕ ਮਲੇਰਕੋਟਲਾ ਦੇ ਪ੍ਰਬੰਧਕ ਡਾਕਟਰ ਵਿਕਾਸ ਗੁਪਤਾ, ਬੀ.ਐੱਚ. ਐਮ.ਐਸ. ਆਯੂਸ਼ ਤੇਜਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਹਨਾਂ ਨੂੰ ਇਸ ਖੇਤਰ ਵਿੱਚ ਆਪਣੀਆਂ ਵਿਸ਼ੇਸ਼ ਸੇਵਾਵਾਂ ਦੇਣ ਕਰਕੇ ਪ੍ਰਾਪਤ ਹੋਇਆ।

ਇਸ ਬਾਰੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਲਈ ਉਹ ਪ੍ਰਮਾਤਮਾ ਦਾ ਅਤੇ ਉਹਨਾਂ ਉਪਰ ਭਰੋਸਾ ਕਰਨ ਵਾਲੇ ਹਰ ਸ਼ਖ਼ਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਸਦਕਾ ਅੱਜ ਇਹ ਪ੍ਰਾਪਤੀ ਓਹਨਾਂ ਹਿੱਸੇ ਆਈ ਹੈ ਅਤੇ ਉਹ ਭਵਿੱਖ ਵਿੱਚ ਆਪਣੀ ਮਿਹਨਤ ਜ਼ਾਰੀ ਰੱਖਣਗੇ। ਇਸ ਐਵਾਰਡ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇਸ ਦੌਰਾਨ ਇਸ ਖੇਤਰ ਦੀਆਂ ਹੋਰ ਮਹਾਨ ਸ਼ਖਸ਼ੀਅਤਾਂ ਨੂੰ ਮਿਲਣ ਅਤੇ ਉਹਨਾਂ ਦੇ ਤਜ਼ਰਬਿਆਂ ਨੂੰ ਜਾਣਨ ਦਾ ਮੌਕਾ ਮਿਲਿਆ, ਜਿਸ ਨਾਲ ਭਵਿੱਖ ਵਿੱਚ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਡਾਕਟਰ ਰਿਸ਼ੀ ਕਪੂਰ, ਡਾਕਟਰ ਸੰਦੀਪ ਚਾਵਲਾ ਜੀ ਦੁਆਰਾ ਆਯੂਸ਼ ਪ੍ਰਣਾਲੀ ਬਾਰੇ ਕੀਤੀ ਚਰਚਾ ਵਿਸ਼ੇਸ਼ ਮਹਤਵਪੂਰਨ ਯੋਗਦਾਨ ਰੱਖਦੀ ਹੈ। ਇਸ ਦੌਰਾਨ ਸਮੂਹ ਮੈਨੇਜਮੈਂਟ ਅਤੇ ਪ੍ਰਬੰਧਕਾਂ ਦੁਆਰਾ ਪ੍ਰੋਗਰਾਮ ਨੂੰ ਬਾਖੂਬੀ ਪ੍ਰਬੰਧ ਕੀਤੇ ਗਏ। ਇਸ ਦੌਰਾਨ ਜਿੱਥੇ ਇਸ ਦੀ ਹੋਰ ਸਰਲ ਇਲਾਜ ਪ੍ਰਣਾਲੀ ਬਾਰੇ ਜਾਣਨ ਦਾ ਮੌਕਾ ਮਿਲਿਆ ਉੱਥੇ ਹੀ ਇਸ ਖੇਤਰ ਦੇ ਮਹਾਨ ਤਜ਼ਰਬੇਕਾਰਾਂ ਨਾਲ਼ ਵਿਚਾਰਾਂ ਕਰਨ ਦਾ ਵਿਲੱਖਣ ਅਨੁਭਵ ਹੋਰ ਕਿਧਰੇ ਵੀ ਪ੍ਰਾਪਤ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਡਾਕਟਰ ਵਿਕਾਸ ਗੁਪਤਾ ਪਿਛਲੇ 24-25 ਸਾਲਾਂ ਤੋਂ ਇਸ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ। ਉਹ ਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਖੇਤਰ ਵਿੱਚ ਲਗਾਤਾਰ ਯਤਸ਼ੀਲ ਹਨ। ਉਹਨਾਂ ਗੁਰੂ ਨਾਨਕ ਦੇਵ ਹੋਮਿਓਪੈਥੀ ਮੈਡੀਕਲ ਕਾਲਜ਼ ਲੁਧਿਆਣਾ ਤੋਂ ਆਪਣੇ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਇਸ ਖੇਤਰ ਵਿੱਚ ਲਗਾਤਾਰ ਆਪਣੇ ਕੰਮ ਨੂੰ ਜ਼ਾਰੀ ਰੱਖਿਆ।

ਉਹਨਾਂ ਦੇ ਸੰਘਰਸ਼ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇੰਟਰਸ਼ਿਪ ਵਰ੍ਹੇ ਦੌਰਾਨ ਹੀ ਉਹ ਆਪਣੇ ਮੈਡੀਕਲ ਕਾਲਜ਼ ਵਿਚ ਜਿੱਥੇ ਦਿਨ ਵਿੱਖੇ ਡਿਊਟੀ ਕਰਦੇ ਸਨ ਉੱਥੇ ਹੀ ਹੋਰ ਵਧੇਰੇ ਸਿੱਖਣ ਦੀ ਉਹਨਾਂ ਦੀ ਲਾਲਸਾ ਸਦਕਾ ਆਪਣੀ ਨੀਂਦ ਤਿਆਗ ਰਾਤ ਨੂੰ ਲੁਧਿਆਣਾ ਦੇ ਡੀਪ ਹਸਪਤਾਲ ਵਿੱਚ ਬਤੌਰ ਐਮਰਜੈਂਸੀ ਮੈਡੀਕਲ ਅਫ਼ਸਰ ਵਜੋਂ ਕਾਰਜਸ਼ੀਲ ਰਹੇ। ਇਸ ਤੋਂ ਬਾਅਦ ਡਾਕਟਰ ਗੁਪਤਾ ਨੇ ਮਲੇਰਕੋਟਲਾ ਵਿੱਖੇ ਰਿਚ ਹੈਲਥ ਕਲੀਨਿਕ ਦੇ ਨਾਮ ਉਪਰ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਗੰਭੀਰ ਬਿਮਾਰੀਆਂ ਦੇ ਰੋਗੀਆਂ ਨੂੰ ਠੀਕ ਕੀਤਾ। ਜਿਨ੍ਹਾਂ ਵਿੱਚ ਐਲਰਜੀਜ਼, ਫੰਗਸ, ਲੀਵਰ ਰੋਗ, ਗਠੀਆਂ, ਸ਼ੂਗਰ, ਨਰਵਸ ਰੋਗ, ਕਮਜ਼ੋਰੀ, ਖੂਨ ਦੀ ਕਮੀ, ਵੀਟ ਐਲਰਜੀ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਸਫ਼ਲਤਾ ਪੂਰਵਕ ਇਲਾਜ਼ ਕਰ ਕੀਰਤੀਮਾਨ ਸਥਾਪਿਤ ਕੀਤੇ। ਆਪ ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਤੱਤਪਰ ਰਹੇ। ਇਸ ਤੋਂ ਇਲਾਵਾਂ ਆਪਣੀ ਮਿਹਨਤ ਅਤੇ ਲਗਨ ਸਦਕਾ ਮਾਨਸਿਕ ਰੋਗੀਆਂ ਨੂੰ ਠੀਕ ਕਰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਅਤੇ ਪਬਲਿਕ ਵਿੱਚ ਆਪ ਦੀ ਪਹਿਚਾਣ ਮੈਂਟਲ ਹੈਲਥ ਕੌਂਸਲਰ ਵਜੋਂ ਹੋਣ ਲੱਗੀ ਅਤੇ ਆਪ ਇਸ ਖੇਤਰ ਵਿੱਚ ਕਿਸੇ ਜਾਣ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਆਪ ਜੀ ਦੇ ਇਸ ਖੇਤਰ ਵਿਚ ਪਾਏ ਯੋਗਦਾਨ ਸਦਕਾ ਅਤੇ ਆਪ ਨੂੰ ਮਿਲੇ ਆਯੂਸ਼ ਤੇਜਸ ਅਵਾਰਡ ਲਈ ਸਮੂਹ ਦੈਨਿਕ ਫਾਸਟ ਮੀਡੀਆ ਟੀਮ ਵਧਾਈ ਦਿੰਦਾ ਹੈ ਅਤੇ ਉਮੀਦ ਕਰਦਾ ਹੈ ਇਸ ਤਰ੍ਹਾਂ ਹੀ ਲੋੜਵੰਦਾਂ ਦੀ ਮਦਦ ਕਰਦੇ ਰਹੋਗੇ।

The post ਇੰਟਰਨੈਸ਼ਨਲ ਆਯੂਸ਼ ਕੰਨਕ਼ਲੈਵ-2025 ਦੇ ਆਯੋਜਨ ਦੌਰਾਨ ਦੇਸ਼ ਵਿਦੇਸ਼ ਵਿਚੋਂ 150 ਡਾਕਟਰਾਂ ਦਾ ਸਨਮਾਨ appeared first on The Epapers.