

ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਹੰਡਿਆਇਆ ਵਿਖੇ “ਪਾ ਪ੍ਰਿੰਟਸ ਐਂਡ ਕਲੂਜ਼” – ਜਾਨਵਰਾਂ ਦੇ ਨਿਸ਼ਾਨਾਂ ਰਾਹੀਂ ਸਿੱਖਣ ਦਾ ਰੋਮਾਂਚਕ ਸਫ਼ਰ
ਬਰਨਾਲ਼ਾ (ਹਿਮਾਂਸ਼ੂ ਗੋਇਲ)
ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਹੰਡਿਆਇਆ ਵਿਖੇ 5 ਅਗਸਤ 2026 ਨੂੰ ਵਿਦਿਆਰਥੀਆਂ ਲਈ “ਪਾ ਪ੍ਰਿੰਟਸ ਐਂਡ ਕਲੂਜ਼” ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਨੂੰ ਵੱਖ-ਵੱਖ ਜਾਨਵਰਾਂ ਦੀ ਪਛਾਣ ਉਨ੍ਹਾਂ ਦੇ ਪੰਜਿਆਂ ਦੇ ਨਿਸ਼ਾਨਾਂ ਅਤੇ ਹੋਰ ਸੁਰਾਗਾਂ ਰਾਹੀਂ ਕਰਵਾਉਣਾ ਸੀ।
ਗਤੀਵਿਧੀ ਦੌਰਾਨ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ, ਜਾਨਵਰਾਂ ਦੇ ਨਿਸ਼ਾਨਾਂ ਦੀ ਪਛਾਣ ਕੀਤੀ ਅਤੇ ਖੇਡ-ਖੇਡ ਵਿੱਚ ਨਵੀਆਂ ਜਾਣਕਾਰੀਆਂ ਹਾਸਲ ਕੀਤੀਆਂ। ਇਸ ਨਾਲ ਉਨ੍ਹਾਂ ਦੀ ਨਿਰੀਖਣ ਸ਼ਕਤੀ, ਸੋਚਣ ਦੀ ਯੋਗਤਾ ਅਤੇ ਸਿੱਖਣ ਪ੍ਰਤੀ ਰੁਚੀ ਵਿੱਚ ਵਾਧਾ ਹੋਇਆ।
ਸਕੂਲ ਦੇ ਪ੍ਰਿੰਸੀਪਲ ਜੀ ਨੇ ਇਸ ਗਤੀਵਿਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਬੱਚਿਆਂ ਨੂੰ ਮਨੋਰੰਜਕ ਢੰਗ ਨਾਲ ਸਿੱਖਣ ਦਾ ਮੌਕਾ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ, ਨਿਰੀਖਣ ਸ਼ਕਤੀ ਅਤੇ ਰਚਨਾਤਮਕ ਸੋਚ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ।


