

ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਹੰਡਿਆਇਆ ਵਿਖੇ ‘ਟਾਈਨੀ ਟਵਿਰਲਰਜ਼ ਡਾਂਸ ਮੁਕਾਬਲਾ’ ਉਤਸ਼ਾਹ ਨਾਲ ਸੰਪੰਨ
ਬਰਨਾਲਾ(ਹਿਮਾਂਸ਼ੂ ਗੋਇਲ)
ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਹੰਡਿਆਇਆ ਵਿਖੇ 15 ਅਤੇ 16 ਜੁਲਾਈ ਨੂੰ ਨੰਨੇ-ਮੁੰਨੇ ਵਿਦਿਆਰਥੀਆਂ ਲਈ ‘ਟਾਈਨੀ ਟਵਿਰਲਰਜ਼ ਡਾਂਸ ਮੁਕਾਬਲੇ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਰੰਗਾਰੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਪੂਰੇ ਜੋਸ਼, ਆਤਮਵਿਸ਼ਵਾਸ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਭ ਦਾ ਦਿਲ ਜਿੱਤ ਲਿਆ।
ਮੁਕਾਬਲੇ ਦੌਰਾਨ ਬੱਚਿਆਂ ਦੀ ਲੈਅ, ਤਾਲ, ਅਦਾਵਾਂ ਅਤੇ ਮੰਚ ‘ਤੇ ਆਤਮਵਿਸ਼ਵਾਸ ਨੇ ਦਰਸ਼ਕਾਂ ਨੂੰ ਮੋਹ ਲਿਆ। ਹਰ ਪ੍ਰਤੀਯੋਗੀ ਨੇ ਆਪਣੀ ਵਿਲੱਖਣ ਪੇਸ਼ਕਾਰੀ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਪੂਰਾ ਮਾਹੌਲ ਖੁਸ਼ੀਆਂ ਅਤੇ ਤਾਲੀਆਂ ਨਾਲ ਗੂੰਜ ਉਠਿਆ।
ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਆਤਮਵਿਸ਼ਵਾਸ, ਰਚਨਾਤਮਕਤਾ ਅਤੇ ਮੰਚ ‘ਤੇ ਆਪਣੀ ਪ੍ਰਤਿਭਾ ਪੇਸ਼ ਕਰਨ ਦੀ ਯੋਗਤਾ ਨੂੰ ਹੋਰ ਨਿਖਾਰਦੇ ਹਨ।
ਇਸ ਮੌਕੇ ‘ਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


