

ਪੰਜਾਬ ਵਿੱਚ ਪਹਿਲੀ ਵਾਰ: ਆਰੀਆਭੱਟ ਕਾਲਜ ਨੇ CA ਮਾਹਿਰਾਂ ਨਾਲ ਇਤਿਹਾਸਕ MoU ‘ਤੇ ਦਸਤਖਤ ਕੀਤੇ
ਵਿਦਿਆਰਥੀਆਂ ਨੂੰ ਮਿਲੇਗੀ GST, Income Tax ਬਾਰੇ ਵਿਸਥਾਰ ਨਾਲ ਜਾਣਕਾਰੀ
ਵਿਦਿਆਰਥੀਆਂ ਨੂੰ ਮਿਲੇਗੀ ਸਟਾਕ ਮਾਰਕੀਟ ਬਾਰੇ ਵਿਸਥਾਰ ਨਾਲ ਜਾਣਕਾਰੀ
ਵਿਦਿਆਰਥੀਆਂ ਨੂੰ ਮਿਲੇਗੀ RBI ਅਪਡੇਟਸ ਦੀ ਪ੍ਰੈਕਟੀਕਲ ਟ੍ਰੇਨਿੰਗ”
ਕਾਲਜ ਵਿੱਚ ਹਰ ਹਫ਼ਤੇ ਵਿਸ਼ੇਸ਼ ਟ੍ਰੇਨਿੰਗ ਕਲਾਸਾਂ, ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ
ਬਰਨਾਲਾ, 12 ਜੂਨ(ਹਿਮਾਂਸ਼ੂ ਗੋਇਲ)
ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਨੇ ਆਪਣੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਅਤੇ ਪ੍ਰੈਕਟੀਕਲ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਪ੍ਰਸਿੱਧ ਚਾਰਟਰਡ ਅਕਾਊਂਟੈਂਟਸ CA ਕੁਲਦੀਪ ਕੁਮਾਰ ਬਾਂਸਲ, CA ਸੁਨੀਲ ਜਿੰਦਲ, CA ਰਾਜ ਬਾਂਸਲ ਅਤੇ CA ਕਵਿਸ਼ ਮੰਗਲਾ ਨਾਲ ਇੱਕ ਮਹੱਤਵਪੂਰਨ ਸਮਝੌਤਾ (MOU) ਸਾਇਨ ਕੀਤਾ ਹੈ।
ਇਸ ਸਮਝੌਤੇ ਤਹਿਤ ਕਾਲਜ ਵਿੱਚ ਹਰ ਹਫ਼ਤੇ ਵਿਸ਼ੇਸ਼ ਟ੍ਰੇਨਿੰਗ ਕਲਾਸਾਂ, ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਵਪਾਰ, ਵਿੱਤ ਅਤੇ ਪ੍ਰਬੰਧਨ ਖੇਤਰ ਦੀਆਂ ਨਵੀਨਤਮ ਜਾਣਕਾਰੀਆਂ ਅਤੇ ਪ੍ਰੈਕਟੀਕਲ ਤਜਰਬਾ ਪ੍ਰਦਾਨ ਕੀਤਾ ਜਾਵੇਗਾ।
ਇਨ੍ਹਾਂ ਹਫ਼ਤਾਵਾਰੀ ਸੈਸ਼ਨਾਂ ਵਿੱਚ GST ਦੇ ਨਵੇਂ ਨਿਯਮ ਅਤੇ ਅਪਡੇਟਸ, ਸਟਾਕ ਮਾਰਕੀਟ ਦੀਆਂ ਤਾਜ਼ਾ ਗਤੀਵਿਧੀਆਂ, RBI ਦੀਆਂ ਨਵੀਆਂ ਨੀਤੀਆਂ ਅਤੇ ਸਰਕੂਲਰ, ਆਮਦਨ ਕਰ (Income Tax), ਫਾਇਨੈਂਸ਼ੀਅਲ ਪਲੈਨਿੰਗ, ਬੈਂਕਿੰਗ ਸੈਕਟਰ ਦੇ ਨਵੇਂ ਰੁਝਾਨ, ਇਨਵੈਸਟਮੈਂਟ ਅਵੇਅਰਨੈੱਸ, ਅਕਾਊਂਟਿੰਗ ਸਾਫਟਵੇਅਰ, ਕਾਰਪੋਰੇਟ ਕੰਪਲਾਇੰਸ ਅਤੇ ਉਦਯੋਗਿਕ ਪ੍ਰੈਕਟਿਸਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

CA ਕੁਲਦੀਪ ਕੁਮਾਰ ਬਾਂਸਲ ਨੇ ਕਿਹਾ, “ਭਾਰਤੀ ਅਰਥਵਿਵਸਥਾ ਅਤੇ ਵਿੱਤੀ ਖੇਤਰ ਵਿੱਚ ਲਗਾਤਾਰ ਬਦਲਾਅ ਆ ਰਹੇ ਹਨ। ਵਿਦਿਆਰਥੀਆਂ ਨੂੰ RBI ਦੀਆਂ ਨਵੀਆਂ ਨੀਤੀਆਂ, ਬੈਂਕਿੰਗ ਪ੍ਰਣਾਲੀ ਅਤੇ ਵਿੱਤੀ ਮਾਰਕੀਟਾਂ ਦੀ ਤਾਜ਼ਾ ਜਾਣਕਾਰੀ ਨਾਲ ਅਪਡੇਟ ਰੱਖਣਾ ਸਮੇਂ ਦੀ ਲੋੜ ਹੈ। ਇਹ ਐਮ.ਓ.ਯੂ. ਖਾਸ ਤੌਰ ‘ਤੇ BBA, B.Com., MBA ਅਤੇ M.Com. ਦੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਇਸ ਦੇ ਤਹਿਤ ਵਿਦਿਆਰਥੀਆਂ ਨੂੰ GST, Income Tax, Stock Market, RBI Updates, Financial Planning, Banking Operations, Corporate Compliance, Entrepreneurship ਅਤੇ Business Management ਨਾਲ ਸੰਬੰਧਿਤ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਸਮਝੌਤਾ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ ਅਤੇ ਉਨ੍ਹਾਂ ਨੂੰ ਕਾਰਪੋਰੇਟ, ਬੈਂਕਿੰਗ, ਫਾਇਨੈਂਸ, ਟੈਕਸੇਸ਼ਨ ਅਤੇ ਉਦਯਮਤਾ ਦੇ ਖੇਤਰਾਂ ਵਿੱਚ ਸਫਲ ਕਰੀਅਰ ਬਣਾਉਣ ਲਈ ਲੋੜੀਂਦੇ ਗਿਆਨ, ਹੁਨਰ ਅਤੇ ਆਤਮ-ਵਿਸ਼ਵਾਸ ਨਾਲ ਸਸ਼ਕਤ ਕਰੇਗਾ।

CA ਸੁਨੀਲ ਜਿੰਦਲ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ, “ਅੱਜ ਦੇ ਤੇਜ਼ੀ ਨਾਲ ਬਦਲ ਰਹੇ ਆਰਥਿਕ ਅਤੇ ਕਾਰੋਬਾਰੀ ਮਾਹੌਲ ਵਿੱਚ ਵਿਦਿਆਰਥੀਆਂ ਲਈ ਸਿਰਫ਼ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ GST, Taxation, Financial Management, Stock Market, RBI Policies ਅਤੇ Corporate Compliance ਦੀ ਪ੍ਰੈਕਟੀਕਲ ਸਮਝ ਹੋਣੀ ਵੀ ਬਹੁਤ ਜ਼ਰੂਰੀ ਹੈ। ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੌਜੂਦਾ ਲੋੜਾਂ ਦੇ ਅਨੁਕੂਲ ਤਿਆਰ ਕਰੇਗਾ ਅਤੇ ਉਨ੍ਹਾਂ ਨੂੰ ਇੱਕ ਸਫਲ ਪੇਸ਼ੇਵਰ ਕਰੀਅਰ ਵੱਲ ਅੱਗੇ ਵਧਣ ਵਿੱਚ ਮਦਦ ਕਰੇਗਾ। ਮੈਂ ਇਸ ਪਹਿਲ ਲਈ ਸੰਸਥਾ ਦੇ ਪ੍ਰਬੰਧਨ ਨੂੰ ਵਧਾਈ ਦਿੰਦਾ ਹਾਂ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।”

CA ਰਾਜ ਬਾਂਸਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਸਟਾਕ ਮਾਰਕੀਟ, ਨਿਵੇਸ਼ ਯੋਜਨਾਬੰਦੀ ਅਤੇ ਕਾਰਪੋਰੇਟ ਜਗਤ ਨਾਲ ਜੁੜੀ ਪ੍ਰੈਕਟੀਕਲ ਜਾਣਕਾਰੀ ਅੱਜ ਦੇ ਯੁਵਾ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਵਿਦਿਆਰਥੀਆਂ ਨੂੰ ਮੌਜੂਦਾ ਬਿਜ਼ਨਸ ਟ੍ਰੈਂਡਸ ਅਤੇ ਨਿਵੇਸ਼ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਦੇਵਾਂਗੇ, ਜਿਸ ਨਾਲ ਉਨ੍ਹਾਂ ਦੀ ਵਿੱਤੀ ਸਮਝ ਅਤੇ ਫੈਸਲਾ ਲੈਣ ਦੀ ਯੋਗਤਾ ਵਿੱਚ ਵਾਧਾ ਹੋਵੇਗਾ।”

CA ਕਵਿਸ਼ ਮੰਗਲਾ ਨੇ ਇਸ ਮੌਕੇ ਕਿਹਾ, “ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਲਈ ਕੇਵਲ ਸਿਧਾਂਤਕ ਗਿਆਨ ਹੀ ਨਹੀਂ, ਸਗੋਂ ਪ੍ਰੈਕਟੀਕਲ ਅਤੇ ਇੰਡਸਟਰੀ ਅਧਾਰਿਤ ਸਿੱਖਿਆ ਵੀ ਬਹੁਤ ਜ਼ਰੂਰੀ ਹੈ। ਅਸੀਂ ਵਿਦਿਆਰਥੀਆਂ ਨੂੰ GST, ਟੈਕਸੇਸ਼ਨ ਅਤੇ ਫਾਇਨੈਂਸ਼ੀਅਲ ਮੈਨੇਜਮੈਂਟ ਨਾਲ ਸੰਬੰਧਿਤ ਅਸਲ ਕਾਰਜ ਪ੍ਰਣਾਲੀਆਂ ਨਾਲ ਜਾਣੂ ਕਰਵਾਵਾਂਗੇ, ਤਾਂ ਜੋ ਉਹ ਆਪਣੇ ਕਰੀਅਰ ਵਿੱਚ ਹੋਰ ਮਜ਼ਬੂਤ ਬਣ ਸਕਣ।”
ਆਰੀਆਭੱਟ ਕਾਲਜ ਦੇ ਚੇਅਰਮੈਨ ਇੰਜੀਨੀਅਰ ਰਾਕੇਸ਼ ਗੁਪਤਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ,ਰਾਜੀਵ ਮੰਗਲਾ, ਵਿਕੀ ਸਿੰਗਲ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ — ਨੇ ਕਿਹਾ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਸਿਰਫ਼ ਕਿਤਾਬੀ ਗਿਆਨ ਕਾਫ਼ੀ ਨਹੀਂ ਹੈ। ਵਿਦਿਆਰਥੀਆਂ ਨੂੰ ਉਦਯੋਗ ਨਾਲ ਜੁੜੇ ਪ੍ਰੈਕਟੀਕਲ ਤਜਰਬੇ, ਮੌਜੂਦਾ ਆਰਥਿਕ ਹਾਲਾਤਾਂ ਅਤੇ ਨਵੇਂ ਕਾਰੋਬਾਰੀ ਰੁਝਾਨਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਕਲਾਸਰੂਮ ਸਿੱਖਿਆ ਦੇ ਨਾਲ-ਨਾਲ ਅਸਲ ਕਾਰੋਬਾਰੀ ਅਤੇ ਵਿੱਤੀ ਜਗਤ ਦੀ ਸਮਝ ਵੀ ਪ੍ਰਾਪਤ ਹੋਵੇਗੀ।
ਕਾਲਜ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਹਮੇਸ਼ਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਅਤੇ ਉਦਯੋਗ-ਕੇਂਦਰਿਤ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ। ਇਹ ਐਮ.ਓ.ਯੂ. ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ, ਵਿੱਤੀ ਪ੍ਰਣਾਲੀਆਂ ਅਤੇ ਕਾਰੋਬਾਰੀ ਮੌਕਿਆਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਡੀਨ ਅਕੈਡਮਿਕਸ ਡਾ. ਭਾਵੇਤ ਗਰਗ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ ਨੇ ਕਿਹਾ ਕਿ ਕਾਲਜ ਦੇ ਚੇਅਰਮੈਨ ਇੰਜੀਨੀਅਰ ਰਾਕੇਸ਼ ਗੁਪਤਾ ਅਤੇ ਡਾਇਰੈਕਟਰ ਡਾ. ਅਜੈ ਮਿੱਤਲ ਵੱਲੋਂ ਕੀਤਾ ਗਿਆ ਇਹ ਸ਼ਾਨਦਾਰ ਉਪਰਾਲਾ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਉਦਯੋਗਿਕ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਐਮ.ਓ.ਯੂ. ਰਾਹੀਂ BBA, B.Com., MBA ਅਤੇ M.Com. ਦੇ ਵਿਦਿਆਰਥੀਆਂ ਨੂੰ GST, ਸਟਾਕ ਮਾਰਕੀਟ, RBI ਅਪਡੇਟਸ, ਫਾਇਨੈਂਸ਼ੀਅਲ ਮੈਨੇਜਮੈਂਟ ਅਤੇ ਕਾਰਪੋਰੇਟ ਪ੍ਰੈਕਟਿਸਜ਼ ਬਾਰੇ ਨਿਯਮਿਤ ਤੌਰ ‘ਤੇ ਤਾਜ਼ਾ ਅਤੇ ਪ੍ਰੈਕਟੀਕਲ ਜਾਣਕਾਰੀ ਮਿਲੇਗੀ। ਇਹ ਪਹਿਲ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੌਜੂਦਾ ਲੋੜਾਂ ਅਨੁਸਾਰ ਤਿਆਰ ਕਰੇਗੀ, ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਕਰੇਗੀ ਅਤੇ ਭਵਿੱਖ ਦੀਆਂ ਪੇਸ਼ੇਵਰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੂੰ ਸਮਰੱਥ ਬਣਾਏਗੀ। ਕੋਆਰਡੀਨੇਟਰ ਡਾ. ਜਸ਼ਨਜੋਤ, ਸ੍ਰੀਮਤੀ ਭਾਵੁਕਤਾ ਸ਼ਰਮਾ, ਵਿਜੇ ਕੁਮਾਰ, ਜਤਿੰਦਰ ਦਹੀਆ, ਦਾਖਲਾ ਮੁਖੀ ਕਮਲਜੀਤ ਕੌਰ, ਓਪਨ ਵਿਭਾਗ ਮੁਖੀ ਕੁਲਦੀਪ ਸਿੰਘ ਅਤੇ ਚਤਿੰਦਰ ਸਿੰਘ ਨੇ ਕਿਹਾ ਕਿ “ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਹਾਰਕ ਗਿਆਨ ਪ੍ਰਦਾਨ ਕਰਨਾ ਹੈ। ਇਹ ਐਮ.ਓ.ਯੂ. ਵਿਦਿਆਰਥੀਆਂ ਨੂੰ GST, RBI, ਸਟਾਕ ਮਾਰਕੀਟ ਅਤੇ ਵਿੱਤੀ ਪ੍ਰਬੰਧਨ ਦੇ ਨਵੀਨਤਮ ਰੁਝਾਨਾਂ ਨਾਲ ਜੋੜੇਗਾ ਅਤੇ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।” ਸਾਨੂੰ ਵਿਸ਼ਵਾਸ ਹੈ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਤਿਆਰ ਕਰੇਗਾ।” ਇਹ ਟ੍ਰੇਨਿੰਗ ਪ੍ਰੋਗਰਾਮ ਵਿਦਿਆਰਥੀਆਂ ਦੀਆਂ ਪੇਸ਼ੇਵਰ ਯੋਗਤਾਵਾਂ, ਰੁਜ਼ਗਾਰ ਯੋਗਤਾ ਅਤੇ ਉਦਯੋਗਿਕ ਸਮਝ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਉਨ੍ਹਾਂ ਨੂੰ CA, CMA, CS, Banking, Finance ਅਤੇ Corporate Sector ਵਿੱਚ ਬਿਹਤਰ ਕਰੀਅਰ ਮੌਕੇ ਪ੍ਰਾਪਤ ਕਰਨ ਲਈ ਤਿਆਰ ਕਰੇਗਾ।


