

ਨੀਤੀ ਆਯੋਗ ਵੱਲੋਂ ਵਾਈ.ਐੱਸ. ਸਕੂਲ ਨੂੰ 40ਵੀਂ ਵਾਰ ਚੁਣਿਆ ਗਿਆ ਏ.ਟੀ.ਐਲ. ਸਕੂਲ ਆਫ਼ ਦ ਮੰਥ
ਬਰਨਾਲਾ(ਹਿਮਾਂਸ਼ੂ ਗੋਇਲ)
ਵਾਈ.ਐੱਸ. ਸਕੂਲ ਆਪਣੇ ਖੇਤਰ ਵਿੱਚ ਵਿਦਿਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਲਈ ਪੂਰੇ ਇਲਾਕੇ ਵਿੱਚ ਪ੍ਰਸਿੱਧ ਹੈ। ਨੀਤੀ ਆਯੋਗ, ਭਾਰਤ ਵੱਲੋਂ ਏ.ਆਈ.ਐਮ. ਅਟਲ ਇਨੋਵੇਸ਼ਨ ਮਿਸ਼ਨ ਤਹਿਤ ਰਾਸ਼ਟਰੀ ਪੱਧਰ ‘ਤੇ ਸਕੂਲ ਵਿੱਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕੀ ਗਤੀਵਿਧੀਆਂ ਲਈ ਵਾਈ.ਐੱਸ. ਸਕੂਲ ਨੂੰ 40ਵੀਂ ਵਾਰ ਏ.ਟੀ.ਐਲ. ਸਕੂਲ ਆਫ਼ ਦ ਮੰਥ ਚੁਣਿਆ ਗਿਆ ਹੈ। ਪੰਜਾਬ ਦੇ ਚੋਟੀ ਦੇ ਸਕੂਲਾਂ ਵਿੱਚ ਵਾਈ.ਐੱਸ. ਸਕੂਲ ਬਰਨਾਲਾ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ।
ਵਰਣਨਯੋਗ ਹੈ ਕਿ ਵਾਈ.ਐੱਸ. ਸੰਸਥਾ ਗਤੀਵਿਧੀਆਂ ਰਾਹੀਂ ਤਕਨੀਕ ਦੇ ਖੇਤਰ ਵਿੱਚ ਹਰ ਰੋਜ਼ ਨਵੇਂ ਮਾਪਦੰਡ ਸਥਾਪਿਤ ਕਰ ਰਹੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਤਕਨੀਕ ਨਾਲ ਜੋੜਨ ਲਈ ਉਨ੍ਹਾਂ ਤੋਂ ਕਈ ਵਰਕਿੰਗ-ਪ੍ਰੋਜੈਕਟ ਤਿਆਰ ਕਰਵਾਏ ਜਾਂਦੇ ਹਨ। ਹਾਲ ਹੀ ਵਿੱਚ ਤਕਨੀਕੀ ਦਿਵਸ ਅਤੇ ਕਮਿਊਨਿਟੀ ਦਿਵਸ ਦੇ ਮੌਕੇ ‘ਤੇ ਬੱਚਿਆਂ ਵੱਲੋਂ ਬਣਾਏ ਪ੍ਰੋਜੈਕਟਾਂ ਨੂੰ ਇਕੱਠਾ ਕਰਕੇ ਸ਼ਾਨਦਾਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਏ.ਟੀ.ਐਲ. ਦੇ ਮਾਧਿਅਮ ਰਾਹੀਂ ਵਾਈ.ਐੱਸ. ਗਰੁੱਪ ਆਪਣੇ ਵਿਦਿਆਰਥੀਆਂ ਨੂੰ ਤਕਨੀਕ ਨਾਲ ਜੋੜ ਕੇ ਉਨ੍ਹਾਂ ਨੂੰ ਭਵਿੱਖ ਵਿੱਚ ਆਤਮ-ਨਿਰਭਰ ਬਣਨ ਲਈ ਤਿਆਰ ਕਰ ਰਿਹਾ ਹੈ।


