

ਆਰਿਆਭੱਟਾ ਕਾਲਜ ਬਰਨਾਲਾ ਵਿੱਚ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਆਯੋਜਨ
ਬਰਨਾਲਾ,(ਹਿਮਾਂਸ਼ੂ ਗੋਇਲ)
ਆਰਿਆਭੱਟਾ ਕਾਲਜ, ਬਰਨਾਲਾ ਵਿੱਚ ਅੱਜ 16 ਮਈ 2026 ਨੂੰ ਫਾਈਨਲ ਸਾਲ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਪਾਸ ਹੋ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦੇਣਾ ਸੀ।
ਇਸ ਮੌਕੇ ‘ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਗੀਤ, ਨਾਚ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਸ਼ਾਮਲ ਸਨ। ਫਾਈਨਲ ਸਾਲ ਦੇ ਵਿਦਿਆਰਥੀਆਂ ਨੇ ਆਪਣੇ ਕਾਲਜ ਜੀਵਨ ਦੇ ਅਨੁਭਵ ਸਾਂਝੇ ਕਰਦੇ ਹੋਏ ਭਾਵੁਕ ਪਲ ਵੀ ਬਣਾਏ।
ਕਾਲਜ ਦੇ ਮਾਨਯੋਗ ਚੇਅਰਮੈਨ ਸ਼੍ਰੀ ਆਰ. ਕੇ. ਗੁਪਤਾ ਦੀ ਰਹਿਨੁਮਾਈ ਹੇਠ ਇਹ ਸਮਾਗਮ ਬੜੀ ਸਫਲਤਾ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਮੈਨੇਜਮੈਂਟ ਮੈਂਬਰ ਸ਼੍ਰੀ ਹਰਭਜਨ ਸਿੰਘ ਤੇ ਡਾਇਰੈਕਟਰ ਡਾ. ਅਜੇ ਮਿੱਤਲ ਅਤੇ ਡੀਨ ਅਕੈਡਮਿਕ ਅਫੇਅਰਜ਼ ਡਾ. ਭਵੇਤ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੀ ਮੁਖੀ ਡਾ. ਜਸ਼ਨਜੋਤ, ਆਰਟਸ ਅਤੇ ਹਿਊਮੈਨਿਟੀਜ਼ ਵਿਭਾਗ ਦੀ ਮੁਖੀ ਪ੍ਰੋ. ਭਾਵੁਕਤਾ ਸ਼ਰਮਾ ਅਤੇ ਕੰਪਿਊਟਰ ਐਪਲੀਕੇਸ਼ਨਜ਼ ਵਿਭਾਗ ਦੇ ਮੁਖੀ ਪ੍ਰੋ. ਰਾਜਨੇਸ਼ ਨਰੂਲਾ ਨੇ ਵੀ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਕਾਲਜ ਦੇ ਸਤਿਕਾਰਯੋਗ ਅਧਿਆਪਕ ਪ੍ਰੋ. ਚਤਿੰਦਰ ਸਿੰਘ, ਪ੍ਰੋ. ਵਿਜੇ ਕੁਮਾਰ, ਪ੍ਰੋ. ਨਵਦੀਪ ਬੰਸਲ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾਇਆ।
ਸਮਾਗਮ ਦੇ ਅੰਤ ਵਿੱਚ ਕਾਲਜ ਪ੍ਰਬੰਧਕਾਂ ਵੱਲੋਂ ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਤੌਹਫੇ ਦਿੱਤੇ ਗਏ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।


