

ਐੱਮ.ਟੀ.ਐੱਸ. ਬਰਨਾਲਾ ਵਿੱਚ ਪਰਿਵਾਰ ਦਿਵਸ ਹਰਸ਼ੋਲਾਸ ਨਾਲ ਮਨਾਇਆ ਗਿਆ
ਬਰਨਾਲਾ (ਹਿਮਾਂਸ਼ੂ ਗੋਇਲ) ਐੱਮ.ਟੀ.ਐੱਸ. ਬਰਨਾਲਾ ਵਿੱਚ ਪਲੇ ਸਕੂਲ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਪਰਿਵਾਰ ਦਿਵਸ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਨੰਨੇ ਮਦਰਾਈਟਸ ਨੇ ਆਪਣੇ ਪਰਿਵਾਰਾਂ ਦੀਆਂ ਸੁੰਦਰ ਕੋਲਾਜ ਤਿਆਰ ਕੀਤੀਆਂ, ਜਿਨ੍ਹਾਂ ਵਿੱਚ ਰੰਗ-ਬਿਰੰਗੀਆਂ ਤਸਵੀਰਾਂ, ਚਿੱਤਰਾਂ ਅਤੇ ਸਜਾਵਟ ਰਾਹੀਂ ਆਪਣੇ ਪਰਿਵਾਰ ਪ੍ਰਤੀ ਪਿਆਰ ਅਤੇ ਆਪਣਾਪਣ ਪ੍ਰਗਟਾਇਆ।
ਕਲਾਸਰੂਮ ਗਤੀਵਿਧੀਆਂ ਦੌਰਾਨ ਬੱਚਿਆਂ ਨੇ ਪੂਰੇ ਆਤਮਵਿਸ਼ਵਾਸ ਨਾਲ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨਾਲ ਜੁੜੀਆਂ ਪਿਆਰੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਗਤੀਵਿਧੀ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਬੋਲਣ ਦੀ ਯੋਗਤਾ ਨੂੰ ਨਿਖਾਰਨ ਦੇ ਨਾਲ-ਨਾਲ ਪਰਿਵਾਰ ਦੇ ਮਹੱਤਵ, ਪਿਆਰ, ਸਤਿਕਾਰ ਅਤੇ ਇਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਸਕੂਲ ਦਾ ਮਾਹੌਲ ਬੱਚਿਆਂ ਦੀਆਂ ਮੁਸਕਾਨਾਂ, ਉਤਸ਼ਾਹ ਅਤੇ ਖੁਸ਼ੀ ਨਾਲ ਰੌਣਕਮਈ ਦਿਖਾਈ ਦਿੱਤਾ। ਇਹ ਸਮਾਗਮ ਸਾਰੇ ਹਾਜ਼ਰ ਲੋਕਾਂ ਲਈ ਯਾਦਗਾਰ ਅਤੇ ਪ੍ਰੇਰਣਾਦਾਇਕ ਬਣਿਆ।


