

ਅਖ਼ਬਾਰ ਵੇਚਣ ਤੋਂ ਸ਼ੁਰੂ ਕੀਤਾ ਸਫਰ, ਹੁਣ ਸ਼ੇਅਰ ਬਾਜ਼ਾਰ ਦੇ ਮਾਹਿਰ ਪਰਮਜੀਤ ਸਚਦੇਵਾ ਆਰੀਆਭੱਟ ਗਰੁੱਪ ਵਿੱਚ ਸਿੱਖਾਉਣਗੇ ਨਿਵੇਸ਼ ਦੇ ਗੁਰ
ਬਰਨਾਲਾ, 7 ਮਈ (ਹਿਮਾਂਸ਼ੂ ਗੋਇਲ) –
ਬਰਨਾਲਾ ਦੇ ਪ੍ਰਮੁੱਖ ਸਿੱਖਿਆ ਸੰਸਥਾਨ ਆਰੀਆਭੱਟ ਗਰੁੱਪ ਆਫ ਇੰਸਟਿਊਟਸ ਦੇ “ਕਾਮਰਸ ਐਂਡ ਮੈਨੇਜਮੈਂਟ” ਵਿਭਾਗ ਵੱਲੋਂ ਕੱਲ 9 ਮਈ ਨੂੰ ਇੱਕ ਪ੍ਰੇਰਣਾਦਾਇਕ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਾਰਜਕ੍ਰਮ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਸਟਾਕ ਮਾਰਕੀਟ ਦੇ ਮਾਹਿਰ ਡਾਇਰੈਕਟਰ ਪਰਮਜੀਤ ਸਚਦੇਵਾ Managing Director, Sachdeva Stocks Private Limited (Member – National Stock Exchange and Bombay Stock Exchange) ਸ਼ਿਰਕਤ ਕਰਨਗੇ। ਵਿਦਆਰਥੀਆਂ ਅਤੇ ਸ਼ਹਿਰ ਵਾਸੀਆਂ ਨੂੰ ਸ਼ੇਅਰ ਬਾਜ਼ਾਰ ਅਤੇ ਮਿਊਚੁਅਲ ਫੰਡ ਦੇ ਜ਼ਰੀਏ ਆਮਦਨੀ ਵਧਾਉਣ ਦੇ ਤਰੀਕੇ ਸਿਖਾਏ ਜਾਣਗੇ।
ਪਰਮਜੀਤ ਸਚਦੇਵਾ ਦੀ ਜ਼ਿੰਦਗੀ ਅਤੇ ਸੰਘਰਸ਼ ਭਰਪੂਰ ਸਫਲਤਾ ਦੀ ਇੱਕ ਅਦਭੁਤ ਮਿਸਾਲ ਹੈ। ਉਨ੍ਹਾਂ ਨੇ ਆਪਣਾ ਕਰੀਅਰ ਸਾਲ 1978 ਵਿੱਚ ਇੱਕ ਨਿਊਜ਼ਪੇਪਰ ਵੇਂਡਰ (ਅਖ਼ਬਾਰ ਵੇਚਣ ਵਾਲੇ) ਦੇ ਤੌਰ ‘ਤੇ ਸ਼ੁਰੂ ਕੀਤਾ, ਜਿੱਥੇ ਉਨ੍ਹਾਂ ਦੀ ਮਾਸਿਕ ਆਮਦਨੀ ਸਿਰਫ਼ 150 ਰੁਪਏ ਸੀ। ਉਸ ਦੇ ਬਾਅਦ ਸਾਲ 1990 ਵਿੱਚ ਉਨ੍ਹਾਂ ਨੇ ਸਿਰਫ਼ 3000 ਰੁਪਏ ਦੀ ਪੂੰਜੀ ਨਾਲ ਸ਼ੇਅਰ ਬਾਜ਼ਾਰ ਵਿੱਚ ਕਦਮ ਰੱਖਿਆ। ਆਪਣੀ ਕਠੋਰ ਮਿਹਨਤ, ਪਾਰਦਰਸ਼ਤਾ ਅਤੇ ਸਟੀਕ ਰਿਸਰਚ ਨਾਲ ਅੱਜ ਉਨ੍ਹਾਂ ਨੇ “ਇਕਨਾਮਿਕਸ ਫਿਨਟੈਕ” ਨੂੰ ਇੱਕ ਪ੍ਰਮੁੱਖ ਪਲੇਟਫਾਰਮ ਬਣਾਇਆ, ਜਿਸਦੀ ਸਫਲਤਾ ਦੇ ਗਵਾਹ ਹਜ਼ਾਰਾਂ ਗਾਹਕ ਹਨ।
ਸ਼੍ਰੀ ਰਾਕੇਸ਼ ਗੁਪਤਾ ਨੇ ਦੱਸਿਆ ਕਿ ਇਸ ਵਿਸ਼ੇਸ਼ ਸੈਸ਼ਨ ਲਈ ਸੀਟ ਸੀਮਿਤ ਹਨ। ਜੋ ਵਿਿਦਆਰਥੀ ਜਾਂ ਨਾਗਰਿਕ ਆਪਣੀ ਵਿੱਤੀ ਭਵਿੱਖ ਦੀ ਸੁਰੱਖਿਆ ਅਤੇ ਸ਼ੇਅਰ ਬਾਜ਼ਾਰ ਦੀਆਂ ਬਾਰਿਕੀਆਂ ਸਿੱਖਣਾ ਚਾਹੁੰਦੇ ਹਨ, ਉਹਨਾਂ ਲਈ ਇਹ ਇੱਕ ਸੁਨੇਹਰੀ ਮੌਕਾ ਹੈ। ਪਰਮਜੀਤ ਸਚਦੇਵਾ ਆਪਣੇ ਸਫ਼ਰ ਦੇ ਜ਼ਰੀਏ ਦੱਸਣਗੇ ਕਿ ਕਿਵੇਂ ਛੋਟੇ ਪੂੰਜੀ ਦੇ ਨਿਵੇਸ਼ ਤੋਂ ਭਵਿੱਖ ਵਿੱਚ ਵੱਡੀ ਸੰਪਤੀ ਬਣਾਈ ਜਾ ਸਕਦੀ ਹੈ।
ਆਰੀਆਭੱਟ ਕਾਲਜ ਦੇ ਚੇਅਰਮੈਨ ਇੰਜੀਨੀਅਰ ਰਕੇਸ਼ ਗੁਪਤਾ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਨੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਿਵਦਆਰਥੀਆਂ ਨੂੰ ਸਿਰਫ ਥਿਊਰੀ ਤੱਕ ਸੀਮਿਤ ਨਾ ਰੱਖ ਕੇ, ਉਨ੍ਹਾਂ ਨੂੰ ਪ੍ਰੈਕਟੀਕਲ ਨੋਲੇਜ ਦੇ ਨਾਲ ਜੋੜਨਾ ਹੈ ਤਾਂ ਜੋ ਉਹ ਅਸਲ ਜ਼ਿੰਦਗੀ ਵਿੱਚ ਫਾਇਨੈਂਸ਼ਲ ਡਿਸੀਜ਼ਨ ਲੈ ਸਕਣ। ਇਸ ਦੌਰਾਨ ਮਾਰਕੀਟ ਟ੍ਰੈਂਡਸ, ਚਾਰਟ ਐਨਾਿਿਲਸਸ, ਇਨਵੈਸਟਮੈਂਟ ਪਲਾਨਿੰਗ, ਡੇ-ਟ੍ਰੇਡਿੰਗ ਅਤੇ ਲੰਬੇ ਸਮੇਂ ਦੀ ਇਨਵੈਸਟਮੈਂਟ ਸਟ੍ਰੈਟੇਜੀਜ਼ ਵਰਗੇ ਿਵਸ਼ਆਂ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਕਾਲਜ ਦੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਫਾਇਨੈਂਸ਼ਲ ਲਿਟਰੇਸੀ ਬਹੁਤ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਦੇ ਸੈਮੀਨਾਰ ਿਿਵਦਆਰਥੀਆਂ ਨੂੰ ਕੈਂਪਸ ਤੋਂ ਕਾਰਪੋਰੇਟ ਦੁਨੀਆ ਤੱਕ ਦੀ ਯਾਤਰਾ ਲਈ ਤਿਆਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਿਿਵਦਆਰਥੀਆਂ ਵਿੱਚ ਨਿਵੇਸ਼ ਦੀ ਸਮਝ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਡੀਨ ਅਕੈਡਮਿਕਸ ਡਾ. ਭਾਵੇਤ ਗਰਗ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ, ਕੋਆਰਡੀਨੇਟਰ ਡਾ. ਜਸ਼ਨਜੋਤ ਸ਼੍ਰੀਮਤੀ ਭਾਵੁਕਤਾ ਸ਼ਰਮਾ ਨੇ ਕਿਹਾ ਕਿ ਸੈਮੀਨਾਰ ਵਿੱਚ ਹਿਸਾ ਲੈਣ ਵਾਲੇ ਵਿਦਆਰਥੀਆਂ ਨੂੰ ਮਾਰਕੀਟ ਇਨਸਾਈਟਸ, ਸਮਾਰਟ ਸਟ੍ਰੈਟੇਜੀਜ਼ ਅਤੇ ਵੈਲਥ ਕ੍ਰੀਏਸ਼ਨ ਦੇ ਅਸਲੀ ਮਾਡਲ ਸਿੱਖਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਸਮਝ ਆਵੇਗੀ ਕਿ ਕਿਵੇਂ ਸਹੀ ਸਮੇਂ ‘ਤੇ ਸਹੀ ਫੈਸਲੇ ਲੈ ਕੇ ਆਪਣੇ ਭਵਿੱਖ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕੀਤਾ ਜਾ ਸਕਦਾ ਹੈ।


