

ਸਮਾਜ ਸੇਵੀ ਡਾ. ਸ਼ੰਕਰ ਬਾਂਸਲ ਦੇ ਪਿਤਾ ਪੁਰਸ਼ੋਤਮ ਦਾਸ ਬਾਂਸਲ ਨੂੰ ਭਾਵਭੀਨੀ ਸ਼ਰਧਾਂਜਲੀ
ਧਨੌਲਾ/ਬਰਨਾਲਾ (ਹਿਮਾਂਸ਼ੂ ਗੋਇਲ):
ਮੰਡੀ ਧਨੌਲਾ ਦੇ ਪ੍ਰਸਿੱਧ ਸਮਾਜ ਸੇਵੀ ਡਾ. ਸ਼ੰਕਰ ਬਾਂਸਲ ਦੇ ਸਤਿਕਾਰਯੋਗ ਪਿਤਾ ਸ੍ਰੀ ਪੁਰਸ਼ੋਤਮ ਦਾਸ ਬਾਂਸਲ ਦੇ ਦੇਹਾਂਤ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਸਥਾਨਕ ਗਊਸ਼ਾਲਾ ਵਿਖੇ ਪਾਏ ਗਏ।
ਭੋਗ ਉਪਰੰਤ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਸੰਬੰਧਤ ਵੱਡੀ ਗਿਣਤੀ ਵਿੱਚ ਪਹੁੰਚੇ ਗਣਮਾਨਯ ਵਿਅਕਤੀਆਂ ਨੇ ਸ੍ਰੀ ਪੁਰਸ਼ੋਤਮ ਦਾਸ ਬਾਂਸਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਸਾਦਗੀਪੂਰਨ ਅਤੇ ਸੇਵਾਭਾਵੀ ਜੀਵਨ ਨੂੰ ਯਾਦ ਕੀਤਾ।
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਉਨ੍ਹਾਂ ਦੇ ਸਪੁੱਤਰ ਏ.ਪੀ. ਢਿੱਲੋਂ (ਕਾਂਗਰਸ ਯੂਥ ਲੀਡਰ), ਜ਼ਿਲ੍ਹਾ ਸੈਸ਼ਨ ਜੱਜ ਐਸ.ਕੇ. ਅਗਰਵਾਲ, ਸਿਮਰ ਪ੍ਰਤਾਪ ਸਿੰਘ ਬਰਨਾਲਾ (ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਸਪੁੱਤਰ), ਡਾ. ਦਿਲਸ਼ਾਦ ਮੁਹੰਮਦ, ਡਾ. ਚਿਮਨ ਲਾਲ ਬਾਂਸਲ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੋਨੀ ਬਾਂਸਲ, ਵਿਜੇ ਕੁਮਾਰ (ਲੈਬ), ਪਰਮਜੀਤ ਸਿੰਘ ਪੱਪੂ ਖੁਰਮੀ, ਜ਼ਿਲ੍ਹਾ ਸੇਵਾ ਪ੍ਰਮੁੱਖ ਰਾਕੇਸ਼ ਕੁਮਾਰ ਮਿੱਤਲ, ਰਾਮਲੀਲਾ ਕਮੇਟੀ ਧਨੌਲਾ ਦੇ ਪ੍ਰਧਾਨ ਰਜਿੰਦਰ ਕੁਮਾਰ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਕੌਂਸਲਰ ਰਜਨੀਸ਼ ਆਲੂ, ਕੌਂਸਲਰ ਅਜੇ ਗਰਗ, ਕਾਂਗਰਸ ਜ਼ਿਲ੍ਹਾ ਯੂਥ ਸਕੱਤਰ ਬੱਬੂ ਸੋਢੀ, ਰਮਣ ਕੁਮਾਰ ਰੋਮੀ (ਮਿਠਾਸ ਹਵੇਲੀ), ਦੀਪਕ ਦੁੱਗਲ, ਸੰਦੀਪ ਦੁੱਗਲ (ਦੀਪਕ ਢਾਬਾ ਪ੍ਰਮੁੱਖ), ਧਰਮਿੰਦਰ ਕੁਮਾਰ ਨੀਟੂ, ਬਾਬਾ ਪੰਕਜ ਗੌਤਮ, ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਾ, ਭਾਜਪਾ ਕਿਸਾਨ ਮੋਰਚਾ ਸਚਿਵ ਮੰਗਲ ਦੇਵ ਸ਼ਰਮਾ, ਹਰਜੀਤ ਸਿੰਘ ਜੀਤੀ (ਲੋਕ ਸਹਿਯੋਗ ਪਾਰਟੀ), ਬੀਕੇਓ ਭੱਠਾ ਡਾਇਰੈਕਟਰ ਵਿਕੀ ਦਾਨਗੜੀਆ, ਜਮੀਲ ਸ਼ਾਹ (Z11 ਸੈਲੂਨ), ਬੂਟਾ ਸਿੰਘ ਕੈਂਥ (ਟੇਲਰ), ਵਿਨੋਦ ਕੁਮਾਰ (ਰਾਣੀ ਹੈਂਡਲੂਮ) ਸਮੇਤ ਕਈ ਹੋਰ ਗਣਮਾਨਯ ਵਿਅਕਤੀਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਸਾਰੇ ਵਕਤਾਵਾਂ ਨੇ ਸ੍ਰੀ ਪੁਰਸ਼ੋਤਮ ਦਾਸ ਬਾਂਸਲ ਦੇ ਸਰਲ, ਨਿਮਰ ਅਤੇ ਸਮਾਜ ਸੇਵੀ ਵਿਅਕਤਿਤਵ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਿਤ ਕੀਤੀ।


