

ਆਰੀਆਭੱਟ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਦੇ ਵਿਦਿਆਰਥੀਆਂ ਨੇ ਨਤੀਜਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬਰਨਾਲਾ(ਹਿਮਾਂਸ਼ੂ ਗੋਇਲ)
ਆਰੀਆਭੱਟ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਦੇ ਆਰਟਸ ਅਤੇ ਹਿਊਮੈਨਿਟੀਜ਼ ਅਤੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ ਗਈ ਕਿ ਬੀ.ਏ. ਕੰਪਿਊਟਰ ਸਾਇੰਸ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਘੋਸ਼ਿਤ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ।
ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਨੇ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਕਾਲਜ ਦੇ ਚੇਅਰਮੈਨ ਸ੍ਰੀ ਰਾਕੇਸ਼ ਗੁਪਤਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਕਵੀਰ ਕੌਰ ਨੇ 8.09 ਅੰਕਾਂ ਨਾਲ ਪਹਿਲਾ ਸਥਾਨ, ਜਸਪ੍ਰੀਤ ਕੌਰ ਨੇ 7.73 ਅੰਕਾਂ ਨਾਲ ਦੂਜਾ ਸਥਾਨ ਅਤੇ ਗੁਰਲੀਨ ਕੌਰ ਨੇ 7.55 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ‘ਤੇ ਮਾਣਯੋਗ ਚੇਅਰਮੈਨ ਇੰਜੀ. ਰਾਕੇਸ਼ ਗੁਪਤਾ ਜੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਦੇ ਡਾਇਰੈਕਟਰ ਡਾ. ਅਜੈ ਮਿੱਤਲ ਜੀ ਅਤੇ ਡਾ. ਭਵੇਤ ਗਰਗ ਜੀ (ਡੀਨ ਅਕਾਦਮਿਕ ਇੰਚਾਰਜ) ਨੇ ਵੀ ਇਸ ਉਪਲੱਬਧੀ ‘ਤੇ ਖੁਸ਼ੀ ਜਤਾਉਂਦਿਆਂ ਪ੍ਰੋ. ਰਜਨੀਸ਼ ਨਰੂਲਾ ਜੀ (ਵਿਭਾਗ ਮੁਖੀ, ਕੰਪਿਊਟਰ ਐਪਲੀਕੇਸ਼ਨ), ਪ੍ਰੋ. ਭਾਵੁਕਤਾ ਸ਼ਰਮਾ ਜੀ (ਵਿਭਾਗ ਮੁਖੀ, ਆਰਟਸ ਅਤੇ ਹਿਊਮੈਨਿਟੀਜ਼), ਕਲਾਸ ਇੰਚਾਰਜ ਪ੍ਰੋ. ਮਨਜੀਤ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ।
ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵਿੱਚ ਸ੍ਰੀ ਹਰਭਜਨ ਸਿੰਘ ਜੀ, ਸ੍ਰੀ ਅਸ਼ਵਨੀ ਕੁਮਾਰ ਜੀ, ਸ੍ਰੀ ਇੰਦਰਪਾਲ ਗੋਇਲ ਜੀ, ਸ੍ਰੀ ਰਾਜੀਵ ਮੰਗਲਾ ਜੀ, ਸ੍ਰੀ ਨਰੇਸ਼ ਕੁਮਾਰ ਜੀ, ਸ੍ਰੀ ਮੋਹਿਤ ਮੰਗਲਾ ਜੀ ਅਤੇ ਸ੍ਰੀ ਰੋਹਿਤ ਮੰਗਲਾ ਜੀ ਨੇ ਵੀ ਵਿਦਿਆਰਥੀਆਂ ਦੀ ਇਸ ਕਾਮਯਾਬੀ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਪ੍ਰਾਪਤੀ ਨਾਲ ਸੰਸਥਾ ਨੇ ਦੁਬਾਰਾ ਸਾਬਤ ਕਰ ਦਿੱਤਾ ਹੈ ਕਿ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਮਿਹਨਤ ਮਿਲ ਕੇ ਸਫਲਤਾ ਦੀ ਨਵੀਂ ਇਤਿਹਾਸ ਰਚ ਸਕਦੀ ਹੈ।


