

ਡਾਕਟਰ ਦਿਲਸ਼ਾਦ ਹਸਪਤਾਲ ਵਿੱਚ ਡਿਜੀਟਲ ਐਕਸ-ਰੇ ਸਰਵਿਸ ਦੀ ਸ਼ੁਰੂਆਤ
ਲਗਭਗ 30 ਸਾਲ ਤੋਂ ਧਨੌਲਾ ਮੰਡੀ ਅੰਦਰ ਸੇਵਾ ਦਿੰਦਾ ਆ ਰਿਹਾ ਹੈ ਇਲਾਕੇ ਦਾ ਨਾਮਵਰ ਫ਼ਜਿਓਥੈਰਪੀ ਸੈਂਟਰ
ਨਕਲੀ ਥੈਰੇਪਿਸਟਾਂ ਤੋਂ ਬਚਣ ਦੀ ਲੋੜ: ਡਾਕਟਰ ਦਿਲਸ਼ਾਦ/ ਡਾ.ਆਰਿਫ਼
ਧਨੌਲਾ(ਬਰਨਾਲਾ)/ਹਿਮਾਂਸ਼ੂ ਗੋਇਲ – ਸਿਹਤ ਸੇਵਾਵਾਂ ਨੂੰ ਹੋਰ ਆਧੁਨਿਕ ਬਣਾਉਂਦਿਆਂ ਡਾਕਟਰ ਦਿਲਸ਼ਾਦ ਹਸਪਤਾਲ(ਹੱਡੀਆਂ ਅਤੇ ਜੋੜਾਂ ਦਾ ਮਾਹਿਰ) ਧਨੌਲਾ ਵਿਖੇ ਡਿਜੀਟਲ ਐਕਸ-ਰੇ ਸਰਵਿਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਐਮ. ਦਿਲਸ਼ਾਦ ਨੇ ਕਿਹਾ ਕਿ ਇਹ ਸੇਵਾ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਦੂਰ-ਦੁਰਾਡੇ ਨਾ ਜਾਣਾ ਪਵੇ।

ਜ਼ਿਕਰਯੋਗ ਹੈ ਕਿ ਡਾਕਟਰ ਦਿਲਸ਼ਾਦ ਹਸਪਤਾਲ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਮਰੀਜ਼ਾਂ ਨੂੰ ਆਪਣੀ ਯੋਗ ਅਗਵਾਹੀ ਸਦਕਾ ਰਾਹਤ ਦਿੰਦਾ ਆ ਰਿਹਾ ਹੈ ਅਤੇ ਹੁਣ ਤੱਕ ਹਜ਼ਾਰਾਂ ਮਰੀਜ਼ ਇਥੋਂ ਇਲਾਜ ਕਰਵਾ ਕੇ ਸਿਹਤਮੰਦ ਜੀਵਨ ਵੱਲ ਵਾਪਸ ਮੁੜ ਚੁੱਕੇ ਹਨ। ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਹਨ, ਜਿਸ ਨਾਲ ਮਰੀਜ਼ਾਂ ਨੂੰ ਕਿਸੇ ਵੀ ਸਮੇਂ ਤੁਰੰਤ ਇਲਾਜ ਮਿਲ ਸਕੇਗਾ।

ਨਵੀਂ ਡਿਜੀਟਲ ਐਕਸ-ਰੇ ਸਹੂਲਤ ਨਾਲ ਮਰੀਜ਼ਾਂ ਨੂੰ ਤੇਜ਼, ਸਹੀ ਅਤੇ ਭਰੋਸੇਯੋਗ ਜਾਂਚ ਦੀ ਸੁਵਿਧਾ ਮਿਲੇਗੀ, ਜਿਸ ਨਾਲ ਬਿਮਾਰੀਆਂ ਦੀ ਪਛਾਣ ਹੋਰ ਵੀ ਅਸਾਨ ਹੋ ਜਾਵੇਗੀ।
ਡਾਕਟਰ ਐਮ. ਦਿਲਸ਼ਾਦ ਅਤੇ ਡਾਕਟਰ ਆਰਿਫ਼ (ਯੋਗ ਫਿਜ਼ੀਓ ਥੈਰਾਪਿਸਟ) ਦੀ ਯੋਗ ਅਗਵਾਈ ਹੇਠ ਹਸਪਤਾਲ ਸਿਹਤ ਖੇਤਰ ਵਿੱਚ ਨਵੇਂ ਮਿਆਰ ਕਾਇਮ ਕਰ ਰਿਹਾ ਹੈ। ਇਲਾਕਾ ਵਾਸੀਆਂ ਨੇ ਇਸ ਨਵੀਂ ਸੇਵਾ ਦੀ ਸ਼ੁਰੂਆਤ ’ਤੇ ਖੁਸ਼ੀ ਜਤਾਈ ਹੈ ਅਤੇ ਹਸਪਤਾਲ ਪ੍ਰਬੰਧਨ ਦੀ ਸਾਰਾਹਨਾ ਕੀਤੀ ਹੈ।
ਅੰਤ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਉਹਨਾਂ ਦੀ ਨਕਲ ਕਰਨ ਵਾਲ਼ੇ ਨਕਲੀ ਥੈਰਪੀ ਸੈਂਟਰਾਂ ਤੋਂ ਬੱਚਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਹਸਪਤਾਲ ਆਉਣ ਤੋਂ ਪਹਿਲਾਂ ਫੋਨ ਕਾਲ ਜਾਂ ਮਿਲ ਕਿ ਆਪਣੀ ਤਸੱਲੀ ਜ਼ਰੂਰ ਕਰ ਲੈਣ ਤਾਂ ਜੋ ਸਹੀ ਇਲਾਜ਼ ਮੁੱਹਈਆ ਕੀਤਾ ਜਾ ਸਕੇ।


