

ਅਮਨ ਜੱਖਲਾਂ ਦੀ ਪੁਸਤਕ ‘ਮੈਂ ਮਿੱਟੀ’ ਲੇਖਕਾਂ ਦੇ ਵੱਡੇ ਇਕੱਠ ਵਿੱਚ ਹੋਈ ਲੋਕ ਅਰਪਣ
ਸੰਗਰੂਰ, 2 ਫਰਵਰੀ (ਹਿਮਾਂਸ਼ੂ ਗੋਇਲ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਨਾਮਵਰ ਲੇਖਕ ਅਮਨ ਜੱਖਲਾਂ ਦੀ ਪੁਸਤਕ ‘ਮੈਂ ਮਿੱਟੀ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਆਲੋਚਕ ਡਾ. ਮੀਤ ਖਟੜਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਰਾਹੁਲ ਸੈਣੀ ਜ਼ਿਲ੍ਹਾ ਯੁਵਾ ਅਫ਼ਸਰ ਸੰਗਰੂਰ ਸ਼ਾਮਲ ਹੋਏ। ਇਸ ਸਮਾਗਮ ਵਿੱਚ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ। ਪੁਸਤਕ ਸਬੰਧੀ ਪੜ੍ਹੇ ਆਪਣੇ ਖੋਜਪੂਰਨ ਪਰਚੇ ਵਿੱਚ ਡਾ. ਮਨੀਸ਼ਾ ਰਾਣੀ ਨੇ ਕਿਹਾ ਕਿ ਅਮਨ ਜੱਖਲਾਂ ਦੀ ਪੁਸਤਕ ਵਿੱਚ ਵਰਤੀ ਗਈ ਸ਼ਬਦਾਵਲੀ ਬੇਹੱਦ ਸਰਲ ਹੈ, ਜਿਸ ਨੂੰ ਸਮਝਣਾ ਹਰ ਪਾਠਕ ਲਈ ਸੁਖਾਲਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਅਮਨ ਜੱਖਲਾਂ ਨੇ ਸਮਾਜਿਕ ਵਲਗਣਾਂ ਤੋਂ ਉੱਪਰ ਉੱਠ ਕੇ ਮਾਨਵਤਾਵਾਦੀ ਸਿਧਾਂਤ ਦੀ ਗੱਲ ਕੀਤੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਸੁਖਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਅਮਨ ਜੱਖਲਾਂ ਨੂੰ ਵਿਸ਼ਵ ਭਰ ਵਿੱਚ ਰਚੇ ਜਾ ਰਹੇ ਸਾਹਿਤ ਦਾ ਗਿਆਨ ਹੈ। ਡਾ. ਰਾਹੁਲ ਸੈਣੀ ਨੇ ਕਿਹਾ ਕਿ ਉਹ ਅਮਨ ਜੱਖਲਾਂ ਦੀਆਂ ਸਾਹਿਤਕ ਪ੍ਰਾਪਤੀਆਂ ਉੱਪਰ ਬੜਾ ਮਾਣ ਕਰਦੇ ਹਨ। ਡਾ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਅਮਨ ਜੱਖਲਾਂ ਸਾਹਿਤ ਦੀ ਆਤਮਾ ਨੂੰ ਸਮਝਣ ਵਾਲੇ ਕਲਮਕਾਰ ਹਨ। ਆਪਣੀ ਲਿਖਣ ਪ੍ਰਕਿਰਿਆ ਬਾਰੇ ਗੱਲਬਾਤ ਕਰਦਿਆਂ ਅਮਨ ਜੱਖਲਾਂ ਨੇ ਕਿਹਾ ਕਿ ਮਾਲਵਾ ਲਿਖਾਰੀ ਸਭਾ ਸੰਗਰੂਰ ਨਵੇਂ ਕਲਮਕਾਰਾਂ ਨੂੰ ਉਭਾਰਨ ਲਈ ਜ਼ਿਕਰਯੋਗ ਕਾਰਜ ਕਰ ਰਹੀ ਹੈ। ਇਸ ਮੌਕੇ ਸਭਾ ਵੱਲੋਂ ਡਾ. ਰਾਹੁਲ ਸੈਣੀ ਅਤੇ ਅਮਨ ਜੱਖਲਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਉਪਰੰਤ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਬਹਾਦਰ ਸਿੰਘ ਧੌਲਾ, ਕੁਲਵਿੰਦਰ ਸਿੰਘ, ਸੁਰੇਸ਼ ਪਾਲ ਸ਼ਰਮਾ, ਪਵਨ ਕੁਮਾਰ ਹੋਸ਼ੀ, ਰਣਜੀਤ ਆਜ਼ਾਦ ਕਾਂਝਲਾ, ਸੁਰਿੰਦਰਪਾਲ ਸਿੰਘ ਸਿਦਕੀ, ਜਸਵੀਰ ਸਿੰਘ ਮੰਡੇਰ, ਡਾ. ਮੀਤ ਖਟੜਾ, ਸੁਰਜੀਤ ਸਿੰਘ ਮੌਜੀ, ਬੱਲੀ ਬਲਜਿੰਦਰ ਈਲਵਾਲ, ਅਮਨ ਜੱਖਲਾਂ, ਧਰਮਵੀਰ ਸਿੰਘ, ਜਗਜੀਤ ਸਿੰਘ ਲੱਡਾ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਹਰਵੀਰ ਸਿੰਘ ਬਾਗ਼ੀ, ਵਰਿੰਦਰ ਕੁਮਾਰ, ਪਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਗੁਰੀ ਚੰਦੜ, ਸਰਬਜੀਤ ਸੰਗਰੂਰਵੀ, ਅਮਰ ਗਰਗ ਕਲਮਦਾਨ, ਡਾ. ਰਾਕੇਸ਼ ਸ਼ਰਮਾ, ਸੁਖਵਿੰਦਰ ਸਿੰਘ ਲੋਟੇ, ਗੁਰਦੀਪ ਸਿੰਘ ਕੈਂਥ, ਮੀਤ ਸਕਰੌਦੀ, ਭਪਿੰਦਰ ਨਾਗਪਾਲ, ਪਰਮਜੀਤ ਕੌਰ, ਮਨੀਸ਼ਾ ਰਾਣੀ, ਕੁਲਦੀਪ ਸਿੰਘ, ਅਮਰਜੀਤ ਸਿੰਘ ਅਮਨ, ਸੁਰਿੰਦਰ ਸ਼ਰਮਾ ਨਾਗਰਾ, ਪਵਨ ਹਰਚੰਦਪੁਰੀ, ਪਲਵਿੰਦਰ ਸਿੰਘ, ਦੇਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਮਨਦੀਪ ਸਿੰਘ, ਮਲਕੀਤ ਸਿੰਘ, ਮਨਜਿੰਦਰ ਸਿੰਘ, ਪਰਮਿੰਦਰ ਸਿੰਘ, ਸ਼ਿਵ ਕੁਮਾਰ ਅੰਬਾਲਵੀ, ਸਤਪਾਲ ਸਿੰਘ ਲੌਂਗੋਵਾਲ, ਮੱਘਰ ਸਿੰਘ ਕੱਟੂ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਜਗਸੀਰ ਸਿੰਘ ਮੂਲੋਵਾਲ, ਸੁਖਵਿੰਦਰ ਸਿੰਘ ਸੁੱਖੀ, ਹਰਮਿੰਦਰ ਸਿੰਘ, ਰਾਹੁਲ ਸਿੰਘ ਸੈਣੀ, ਹਰਬੰਸ ਸਿੰਘ ਧੂਰੀ, ਪੇਂਟਰ ਸੁਖਦੇਵ ਧੂਰੀ ਅਤੇ ਪ੍ਰਸਿੱਧ ਕਵੀ ਲਾਭ ਸਿੰਘ ਝੱਮਟ ਆਦਿ ਕਵੀਆਂ ਨੇ ਹਿੱਸਾ ਲਿਆ। ਹਰ ਵਾਰ ਦੀ ਤਰ੍ਹਾਂ ਸੁਖਵਿੰਦਰ ਸਿੰਘ ਲੋਟੇ ਵੱਲੋਂ ਕਵਿਤਾ ਸਕੂਲ ਦੀ ਕਲਾਸ ਵੀ ਲਗਾਈ ਗਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।


