
ਪੰਜਾਬ ਦੇ ਵਿੱਚ ਲੱਗੀ ਰਾਜਨੀਤਿਕ ਐਮਰਜੰਸੀ ਮਨੀਸ਼ ਸਿਸੋਦੀਆ ਦੀ ਯੋਜਨਾਂ ਤਹਿ ਭਾਜਪਾ ਦੇ ਵਰਕਰਾਂ ਦੀਆਂ ਗ੍ਰਿਫਤਾਰੀਆਂ ਸੁਰੂ
ਸੰਗਰੂਰ/ਹਿਮਾਂਸ਼ੂ ਗੋਇਲ
ਪੰਜਾਬ ਦੀ ਆਪ ਸਰਕਾਰ ਵੱਲੋਂ ਮਨੀਸ਼ ਸਿਸੋਦੀਆ ਦੀ ਸਾਮ ਦਾਮ ਦੰਡ ਭੇਦ ਯੋਜਨਾਂ ਤੇ ਕੰਮ ਕਰਦਿਆਂ ਆਪਣੇ ਪੰਜਾਬ ਵਿੱਚ ਹਿਲਦੇ ਹੋਏ ਸਿੰਘਾਸਨ ਨੂੰ ਬਚਾਉਣ ਲਈ ਬਹੁਤ ਹੀ ਜੰਗੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਪੁਲਿਸ ਦਾ ਗ਼ਲਤ ਇਸਤੇਮਾਲ ਕਰਕੇ ਲੋਕ ਸੇਵਾ ਵਿੱਚ ਲੱਗੇ ਭਾਜਪਾ ਦੇ ਵਰਕਰਾਂ ਨੂੰ ਧੱਕੇ ਨਾਲ ਗ੍ਰਿਫ਼ਤਾਰ ਕੀਤਾ ਜਾ ਰਿਹਾ ਇਹਨਾਂ ਸਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਹਲਕਾ ਧੂਰੀ ਤੋਂ ਸੀਨੀਅਰ ਆਗੂ ਜਸਵਿੰਦਰ ਸਿੰਘ ਰਿਖੀ ਨੇ ਕੀਤਾ । ਓਹਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਓਹਨਾ ਦੇ ਅਸ਼ਲ ਹੱਕਦਾਰਾਂ ਤੱਕ ਨਹੀਂ ਪਹੁੰਚਣ ਦਿੱਤਾ ਜਾ ਰਿਹਾ । ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪਿੰਡ ਪਿੰਡ ਹਰ ਘਰ ਤੱਕ ਪਹੁਚਾਉਣ ਲਈ ਹਰ ਪਿੰਡ ਵਿੱਚ ਕੈਂਪ ਲਗਾਏ ਜਾ ਰਹੇ ਸਨ ਜਿਨ੍ਹਾਂ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਸਨ । ਪਰ ਪੰਜਾਬ ਦੀ ਆਪ ਸਰਕਾਰ ਨੂੰ ਭਾਜਪਾ ਦੀ ਵੱਧਦੀ ਲੋਕਪ੍ਰਿਅਤਾ ਤੋਂ ਡਰ ਲੱਗਣ ਲੱਗ ਗਿਆ ਤੇ ਆਪਣੀ ਕੁਰਸੀ ਜਾਂਦੀ ਦਿੱਖ ਰਹੀ ਹੈ। ਇਹ ਸਭ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪੁਲਿਸ ਪ੍ਰਸਾਸ਼ਨ ਦਾ ਗ਼ਲਤ ਇਸਤੇਮਾਲ ਕਰਦੇ ਹੋਏ ਭਾਜਪਾ ਦੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਪਿੰਡਾਂ ਵਿੱਚ ਚਲਦੇ ਕੈਂਪਾਂ ਨੂੰ ਬੰਦ ਕਰਵਾਇਆ ਗਿਆ । ਜੋ ਕਿ ਬਹੁਤ ਹੀ ਮੰਦਭਾਗਾ ਹੈ । ਪੰਜਾਬ ਦੀ ਆਪ ਸਰਕਾਰ ਲੋਕ ਵਿਰੋਧੀ ਸਰਕਾਰ ਹੈ । ਪੰਜਾਬ ਮੁੱਖ ਮੰਤਰੀ ਸਾਬ ਨੂੰ ਸਿਰਫ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਫ਼ਿਕਰ ਹੈ ਪੰਜਾਬ ਦੇ ਲੋਕਾਂ ਦੀ ਕੋਈ ਫ਼ਿਕਰ ਨਹੀਂ ਨਾ ਹੀ ਕੋਈ ਪਰਵਾਹ ਹੈ।